ਧੋਨੀ ਦੇ ਸੰਨਿਆਸ ਲੈਣ ਮਗਰੋਂ ਭਾਵੁਕ ਹੋਈ ਪਤਨੀ ਸਾਕਸ਼ੀ, ਕੀਤਾ ਇਹ ਟਵੀਟ

Sunday, Aug 16, 2020 - 05:05 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ਨੀਵਾਰ ਯਾਨੀ ਕਿ ਕੱਲ੍ਹ ਸੰਨਿਆਸ ਲੈ ਲਿਆ। ਧੋਨੀ ਦੇ ਸੰਨਿਆਸ ਲੈਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜਿੱਥੇ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ, ਉੱਥੇ ਹੀ ਧੋਨੀ ਦੀ ਪਤਨੀ ਸਾਕਸ਼ੀ ਨੇ ਵੀ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਸਾਕਸ਼ੀ ਨੇ ਆਪਣੇ ਪੋਸਟ ਜ਼ਰੀਏ ਧੋਨੀ ਦੇ ਯੋਗਦਾਨ ਅਤੇ ਉਨ੍ਹਾਂ ਦੀ ਸ਼ਖਸੀਅਤ ਨੂੰ ਸਲਾਮ ਕੀਤਾ ਹੈ। 

PunjabKesari

ਧੋਨੀ ਦੇ ਸੰਨਿਆ ਦੇ ਫ਼ੈਸਲੇ ਤੋਂ ਬਾਅਦ ਸਾਕਸ਼ੀ ਨੇ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਧੋਨੀ ਆਪਣੇ ਫਾਰਮ ਹਾਊਸ 'ਚ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ— ਤੁਸੀਂ ਜੋ ਹਾਸਲ ਕੀਤਾ ਹੈ, ਉਸ 'ਤੇ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਹੈ। ਖੇਡ ਨੂੰ ਆਪਣਾ ਸਰਵਉੱਤਮ ਦੇਣ ਲਈ ਵਧਾਈ। ਮੈਨੂੰ ਤੁਹਾਡੀਆਂ ਉਪਲੱਬਧੀਆਂ ਅਤੇ ਸ਼ਖਸੀਅਤ 'ਤੇ ਮਾਣ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਆਪਣੇ ਜਨੂੰਨ ਨੂੰ ਅਲਵਿਦਾ ਆਖਣ ਲਈ ਉਨ੍ਹਾਂ ਹੰਝੂਆਂ 'ਤੇ ਕਾਬੂ ਕੀਤਾ ਹੋਵੇਗਾ। ਤੁਹਾਡੇ ਭਵਿੱਖ ਲਈ ਸਿਹਤਮੰਦ, ਖੁਸ਼ੀ ਅਤੇ ਸ਼ਾਨਦਾਰ ਚੀਜ਼ਾਂ ਦੀ ਕਾਮਨਾ ਕਰਦੀ ਹਾਂ। ਧੋਨੀ ਨੂੰ ਉਨ੍ਹਾਂ ਦੀ ਉੱਤਮ ਅਗਵਾਈ ਯੋਗਤਾ ਅਤੇ ਜਜ਼ਬਾਤੀ ਸ਼ਕਤੀਆਂ 'ਤੇ ਕਾਬੂ ਪਾਉਣ ਲਈ' ਕਪਤਾਨ ਕੂਲ 'ਦਾ ਖਿਤਾਬ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: MS ਧੋਨੀ ਵੱਲੋਂ ਸੰਨਿਆਸ ਦੇ ਐਲਾਨ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਲਿਖਿਆ ਭਾਵੁਕ ਸੰਦੇਸ਼

PunjabKesari

ਸਾਕਸ਼ੀ ਨੇ ਮਸ਼ਹੂਰ ਅਮਰੀਕੀ ਕਵੀ ਮਾਇਆ ਐਂਜਲੋ ਦੀਆਂ ਲਾਈਨਾਂ ਲਿਖ ਕੇ ਧੋਨੀ ਲਈ ਪਿਆਰਾ ਅਤੇ ਭਾਵੁਕ ਸੰਦੇਸ਼ ਸ਼ੇਅਰ ਕੀਤਾ। ਉਨ੍ਹਾਂ ਨੇ ਲਿਖਿਆ- ਲੋਕ ਭੁੱਲ ਜਾਣਗੇ ਤੁਸੀਂ ਜੋ ਕਿਹਾ, ਲੋਕ ਭੁੱਲ ਜਾਣਗੇ ਤੁਸੀਂ ਜੋ ਕੀਤਾ ਪਰ ਲੋਕ ਇਹ ਕਦੇ ਨਹੀਂ ਭੁੱਲਣਗੇ ਤੁਸੀਂ ਉਨ੍ਹਾਂ ਨੂੰ ਕਿਵੇਂ ਦਾ ਮਹਿਸੂਸ ਕਰਵਾਇਆ।

ਇਹ ਵੀ ਪੜ੍ਹੋ: ਧੋਨੀ ਨੇ 'ਪਲ ਦੋ ਪਲ ਕਾ ਸ਼ਾਇਰ ਹੂ' ਕਹਿੰਦੇ ਹੋਏ ਕ੍ਰਿਕਟ ਨੂੰ ਕਿਹਾ 'ਅਲਵੀਦਾ'

PunjabKesari


Tanu

Content Editor

Related News