ਜਿਸ ਮੰਦਰ ’ਚ ਵੀਰਭੱਦਰ ਸਿੰਘ ਨੇ ਕੀਤੀ ਸੀ ਪੁੱਤਰ ਪ੍ਰਾਪਤੀ ਦੀ ਕਾਮਨਾ, ਉਥੇ ਆਸ਼ੀਰਵਾਦ ਲੈਣ ਪਹੁੰਚੇ ਵਿਕਰਮਾਦਿੱਤਿਆ

Wednesday, May 29, 2024 - 09:46 AM (IST)

ਜਿਸ ਮੰਦਰ ’ਚ ਵੀਰਭੱਦਰ ਸਿੰਘ ਨੇ ਕੀਤੀ ਸੀ ਪੁੱਤਰ ਪ੍ਰਾਪਤੀ ਦੀ ਕਾਮਨਾ, ਉਥੇ ਆਸ਼ੀਰਵਾਦ ਲੈਣ ਪਹੁੰਚੇ ਵਿਕਰਮਾਦਿੱਤਿਆ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਹਾਟ ਸੀਟ ’ਤੇ ਚੋਣ ਪ੍ਰਚਾਰ ਦੌਰਾਨ ਰੋਜ਼ਾਨਾ ਨਵਾਂ ਸਿਆਸੀ ਉਬਾਲ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਉਮੀਦਵਾਰ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਅਤੇ ਭਾਜਪਾ ਉਮੀਦਵਾਰ ਅਦਾਕਾਰਾ ਕੰਗਨਾ ਰਾਨੌਤ ਦੇ ਸਿਆਸੀ ਬਿਆਨ ਪੂਰੇ ਦੇਸ਼ ’ਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਦੌਰਾਨ ਵਿਕਰਮਾਦਿੱਤਿਆ ਸਿੰਘ ਚੋਣ ਪ੍ਰਚਾਰ ਦੌਰਾਨ ਉਸ ਮੰਦਰ ’ਚ ਮੱਥਾ ਟੇਕਨ ਲਈ ਪਹੁੰਚੇ, ਜਿਥੇ ਉਨ੍ਹਾਂ ਦੇ ਪਿਤਾ ਮਰਹੂਮ ਵੀਰਭੱਦਰ ਸਿੰਘ ਨੇ ਪੁੱਤਰ ਪ੍ਰਾਪਤੀ ਦੀ ਕਾਮਨਾ ਕੀਤੀ ਸੀ। ਮੰਦਰ ’ਚ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਸਨ 1988 ’ਚ ਮੇਰੇ ਪਿਤਾ ਸਵ. ਵੀਰਭੱਦਰ ਸਿੰਘ ਬਤੌਰ ਮੁੱਖ ਮੰਤਰੀ ਮਾਂ ਸ਼ਿਕਾਰੀ ਦੇ ਦਰਬਾਰ ’ਚ ਆਏ ਸਨ ਅਤੇ ਪੁੱਤਰ ਪ੍ਰਾਪਤੀ ਦੀ ਕਾਮਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਕਾਮਨਾ ਦੇ ਨਤੀਜੇ ਵਜੋਂ ਹੀ ਮੇਰਾ ਜਨਮ ਹੋਇਆ ਸੀ।

ਇਹ ਵੀ ਪੜ੍ਹੋਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ; 11 ਸਾਲਾ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਦੀ ਜੱਲਾਦ ਡਾਕਟਰ ਮਾਂ

11,000 ਫੁੱਟ ਦੀ ਉੱਚਾਈ ’ਤੇ ਸਥਿਤ ਹੈ ਮੰਦਰ

11,000 ਫੁੱਟ ਦੀ ਉੱਚਾਈ ’ਤੇ ਸਥਿਤ ਇਸ ਮੰਦਰ ’ਚ ਮੱਥਾ ਟੇਕਣ ਤੋਂ ਬਾਅਦ ਵਿਕਰਮਾਦਿੱਤਿਆ ਸਿੰਘ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਈ ਵਾਰ ਮੰਦਰ ਆਉਂਦੇ-ਜਾਂਦੇ ਰਹੇ ਅਤੇ ਇਸ ਮੰਦਰ ਲਈ ਹੈਲੀਪੈਡ ਵੀ ਉਨ੍ਹਾਂ ਦੀ ਹੀ ਦੇਣ ਹੈ। ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਵੀਰਭੱਦਰ ਸਿੰਘ ਸੂਬੇ ਦੇ ਅਜਿਹੇ ਮੁੱਖ ਮੰਤਰੀ ਸਨ, ਜੋ ਸਭ ਤੋਂ ਪਹਿਲਾਂ ਇਸ ਮੰਦਰ ’ਚ ਪਹੁੰਚੇ ਸਨ ਅਤੇ ਇਸ ਦੇ ਕੰਪਲੈਕਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦਾ ਵਿਕਾਸ ਵੀ ਸ਼ੁਰੂ ਕਰਵਾਇਆ ਸੀ। ਉਹ ਕਹਿੰਦੇ ਹਨ ਕਿ ਮਾਂ ਭੀਮਾਕਾਲੀ ਸਾਡੀ ਕੁਲਦੇਵੀ ਹੈ ਪਰ ਉਥੇ ਹੀ ਮਾਤਾ ਸ਼ਿਕਾਰੀ ਦੇਵੀ ਦੇ ਪ੍ਰਤੀ ਵੀ ਸਾਡੇ ਪਰਿਵਾਰ ਦੀ ਆਸਥਾ ਅਟੁੱਟ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਦੇਵੀ ਮਾਤਾ ਦੇ ਆਸ਼ੀਰਵਾਦ ਨਾਲ ਉਹ ਹਰ ਹਾਲ ’ਚ ਜਿੱਤ ਹਾਸਲ ਕਰਨਗੇ।

ਇਹ ਵੀ ਪੜ੍ਹੋ-  ਕੇਜਰੀਵਾਲ ਨੂੰ ਝਟਕਾ, ਅੰਤਰਿਮ ਜ਼ਮਾਨਤ 7 ਦਿਨ ਹੋਰ ਵਧਾਉਣ ਲਈ SC ਦਾ ਇਨਕਾਰ

ਸਾਬਕਾ ਸੀ. ਐੱਮ. ਜੈਰਾਮ ਠਾਕੁਰ ਸਾਡੇ ਮਾਣਯੋਗ

ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਸ਼ਿਕਾਰੀ ਦੇਵੀ ਦੇ ਟੂਰਿਜ਼ਮ ਵਿਕਾਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਇਥੇ ਸ਼ਾਂਤੀ, ਸਕੂਨ ਅਤੇ ਠੰਢਕ ਦੇ ਨਾਲ ਬੇਸ਼ੁਮਾਰ ਖੂਬਸੂਰਤੀ ਹੈ, ਜਿਸ ਨੂੰ ਹੋਰ ਜ਼ਿਆਦਾ ਤਰਜੀਹ ਦੇਣ ਦੀ ਲੋੜ ਹੈ। ਸਾਬਕਾ ਸੀ. ਐੱਮ. ਜੈਰਾਮ ਠਾਕੁਰ ਸਾਡੇ ਲਈ ਮਾਣਯੋਗ ਹਨ ਅਤੇ ਉਨ੍ਹਾਂ ਨਾਲ ਮਿਲ ਕੇ ਇਥੇ ਵਿਕਾਸ ਕੀਤਾ ਜਾਵੇਗਾ। ਮੀਡੀਆ ਨੂੰ ਦਿੱਤੇ ਬਿਆਨ ’ਚ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਨੇਤਾ ਪ੍ਰਿਯੰਕਾ ਗਾਂਧੀ ਕੱਲ ਮੰਡੀ ਸੰਸਦੀ ਹਲਕੇ ’ਚ 2 ਵੱਡੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰੇਗੀ। ਪਹਿਲੀ ਰੈਲੀ ਕੁੱਲੂ ’ਚ ਹੋਵੇਗੀ ਅਤੇ ਦੂਜੀ ਸੁੰਦਰਨਗਰ ’ਚ ਹੋਵੇਗੀ। ਲੋਕਾਂ ’ਚ ਪ੍ਰਿਯੰਕਾ ਗਾਂਧੀ ਨੂੰ ਸੁਣਨ ਨੂੰ ਲੈ ਕੇ ਕਾਫੀ ਉਤਸ਼ਾਹ ਰਹਿੰਦਾ ਹੈ ਅਤੇ ਕੱਲ ਵੱਡੀ ਗਿਣਤੀ ’ਚ ਮਾਵਾਂ-ਭੈਣਾਂ ਉਨ੍ਹਾਂ ਨੂੰ ਸੁਣਨ ਲਈ ਆਉਣਗੀਆਂ।

ਇਹ ਵੀ ਪੜ੍ਹੋ- Fack Check: ਹੈਲੀਕਾਪਟਰ 'ਤੇ ਝੂਲਦੇ ਸ਼ਖਸ ਦਾ ਹੈਰਤਅੰਗੇਜ਼ ਵੀਡੀਓ PM ਮੋਦੀ ਦੀ ਰੈਲੀ ਦਾ ਨਹੀਂ, ਸਗੋਂ ਕੀਨੀਆ ਦਾ ਹੈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Tanu

Content Editor

Related News