ਕੜਾਕੇ ਦੀ ਠੰਡ ਕਾਰਨ ਜੰਮੀ ਕਮਰੂਨਗ ਝੀਲ (ਤਸਵੀਰਾਂ)
Tuesday, Dec 10, 2019 - 03:33 PM (IST)

ਮੰਡੀ—ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ 'ਚ ਕਮਰੂਨਗ ਝੀਲ ਜੰਮ ਗਈ। ਦੱਸ ਦੇਈਏ ਕਿ ਮੰਡੀ ਜ਼ਿਲੇ ਦੇ ਉਪਰਲੇ ਖੇਤਰਾਂ 'ਚ ਸਰਦੀ ਦੇ ਇਸ ਮੌਸਮ 'ਚ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 10,000 ਫੁੱਟ ਦੀ ਉਚਾਈ 'ਤੇ ਸਥਿਤ ਧਾਰਮਿਕ ਆਸਥਾ ਦਾ ਕੇਂਦਰ ਦੇਵ ਕਮਰੂਨਗ ਝੀਲ ਕੜਾਕੇ ਦੀ ਠੰਡ ਨਾਲ ਪੂਰੀ ਤਰ੍ਹਾਂ ਨਾਲ ਜੰਮ ਗਈ ਹੈ, ਜਿਸ ਦੇ ਚੱਲਦਿਆਂ ਹੁਣ ਸ਼ਰਧਾਲੂਆਂ ਦੇ ਲਈ ਬਰਫਬਾਰੀ ਕਾਰਨ ਮਾਰਚ ਤੱਕ ਯਾਤਰਾ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿਤੀ ਗਈ ਹੈ। ਝੀਲ ਦਾ ਪਾਣੀ ਬਰਫ ਦੀ ਮੋਟੀ ਚਾਦਰ 'ਚ ਬਦਲ ਗਿਆ ਹੈ।
ਇਹ ਵੀ ਦੱਸਿਆ ਹੈ ਕਿ ਜਦੋਂ ਕਮਰੂਨਗ 'ਚ ਬਰਫਬਾਰੀ ਦਾ ਦੌਰ ਸ਼ੁਰੂ ਹੁੰਦਾ ਹੈ ਕੋਈ ਵੀ ਸ਼ਰਧਾਲੂ ਦੇਵਤੇ ਦੇ ਦਰਸ਼ਨ ਕਰਨ ਲਈ ਮੰਦਰ ਨਹੀ ਜਾਂਦੇ।