ਮਨਾਲੀ ''ਚ ਬਰਫ਼ਬਾਰੀ ਕਾਰਨ 1500 ਸੈਲਾਨੀ ਫਸੇ, 5 ਹਾਈਵੇਅ ਸਮੇਤ 75 ਸੜਕਾਂ ਬੰਦ

01/07/2020 12:03:52 PM

ਸ਼ਿਮਲਾ/ਸ਼੍ਰੀਨਗਰ/ਦੇਹਰਾਦੂਨ— ਪਹਾੜਾਂ 'ਤੇ ਬਾਰਸ਼ ਅਤੇ ਬਰਫ਼ਬਾਰੀ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਇਸ ਨਾ ਪਹਾੜਾਂ ਦੇ ਨਾਲ ਹੀ ਮੈਦਾਨੀ ਇਲਾਕਿਆਂ 'ਚ ਫਿਰ ਤੋਂ ਠੰਡ ਵਧ ਗਈ ਹੈ। ਹਿਮਾਚਲ ਦੇ ਮਨਾਲੀ 'ਚ ਬਰਫ਼ਬਾਰੀ ਨਾਲ 300 ਵਾਹਨਾਂ ਸਮੇਤ 1500 ਸੈਲਾਨੀ ਫਸ ਗਏ ਹਨ। 5 ਨੈਸ਼ਨਲ ਹਾਈਵੇਅ ਸਮੇਤ 75 ਛੋਟੀਆਂ-ਵੱਡੀਆਂ ਸੜਕਾਂ ਆਵਾਜਾਈ ਲਈ ਠੱਪ ਹੋ ਗਈਆਂ ਹਨ। ਉੱਥੇ ਹੀ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ 'ਚ ਸੋਮਵਾਰ ਨੂੰ ਵੀ ਬਾਰਸ਼ ਅਤੇ ਬਰਫ਼ਬਾਰੀ ਹੋਈ। ਮਾਤਾ ਵੈਸ਼ਨੋ ਦੇਵੀ ਭਵਨ ਨਾਲ ਭੈਰੋਂਘਾਟੀ ਅਤੇ ਤ੍ਰਿਕੁਟਾ ਪਹਾੜੀਆਂ 'ਤੇ ਨਵੇਂ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ। ਉਤਰਾਖੰਡ ਦੇ ਗੜ੍ਹਵਾਲ ਅਤੇ ਕੁਮਾਊਂ ਦੀਆਂ ਉੱਚੀਆਂ ਚੋਟੀਆਂ 'ਤੇ ਵੀ ਬਰਫ਼ਬਾਰੀ ਹੋਈ। 

8 ਜ਼ਿਲਿਆਂ 'ਚ ਓਰੇਂਜ ਅਲਰਟ ਜਾਰੀ
ਹਿਮਾਚਲ ਦੇ ਉੱਪਰੀ ਸਮੇਤ ਕਈ ਇਲਾਕਿਆਂ 'ਚ ਬਰਫ਼ਬਾਰੀ ਅਤੇ ਬਾਰਸ਼ ਤੋਂ ਬਾਅਦ ਬਿਜਲੀ ਬੰਦ ਹੈ। ਲੋਕਾਂ ਦੀ ਜ਼ਿੰਦਗੀ ਘਰ ਤੋਂ ਬਾਹਰ ਤੱਕ ਜੰਮ ਗਈ ਹੈ। ਸ਼ਿਮਲਾ 'ਚ ਸਵੇਰੇ ਹਲਕੀ ਬਰਫ਼ਬਾਰੀ ਹੋਈ। ਕੁਫਰੀ 'ਚ 3 ਤੋਂ 4 ਇੰਚ ਬਰਫ਼ਬਾਰੀ ਹੋਈ। ਦੁਪਹਿਰ ਬਾਅਦ ਕਿੰਨੌਰ, ਲਾਹੌਲ ਅਤੇ ਕੁੱਲੂ ਘਾਟੀ 'ਚ ਬਰਫ਼ਬਾਰੀ ਹੋਈ। ਪ੍ਰਦੇਸ਼ 'ਚ ਪ੍ਰਚੰਡ ਸੀਤ ਲਹਿਰ ਚੱਲ ਰਹੀ ਹੈ। 5 ਖੇਤਰਾਂ 'ਚ ਘੱਟੋ-ਘੱਟ ਤਾਪਮਾਨ ਮਾਈਨਸ 'ਚ ਚੱਲ ਰਿਹਾ ਹੈ। ਮਨਾਲੀ-ਲੇਹ, ਸ਼ਿਮਲਾ-ਰਾਮਪੁਰ, ਕੁੱਲੂ-ਜਲੋੜੀਜੋਤ-ਆਨੀ ਅਤੇ ਹਿੰਦੁਸਤਾਨ-ਤਿੱਬਤ ਮਾਰਗ ਬੰਦ ਹੋ ਗਏ ਹਨ। ਮੌਸਮ ਵਿਭਾਗ ਨੇ ਮੰਗਲਵਾਰ ਲਈ ਵੀ 8 ਜ਼ਿਲਿਆਂ 'ਚ ਬਾਰਸ਼-ਬਰਫ਼ਬਾਰੀ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ।

ਤਾਪਮਾਨ 'ਚ ਆਈ ਭਾਰੀ ਗਿਰਾਵਟ 
ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਵੀ ਨਵੇਂ ਸਾਲ 'ਤੇ ਪਹਿਲੀ ਵਾਰ ਸਫੇਦ ਚਾਦਰ ਵਿਛੀ। ਘਾਟੀ ਦੇ ਜ਼ਿਆਦਾਤਰ ਹਿੱਸਿਆਂ 'ਚ ਬਰਫ਼ਬਾਰੀ ਨਾਲ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ। ਖਰਾਬ ਮੌਸਮ ਕਾਰਨ ਕੱਟੜਾ-ਸਾਂਝੀਛੱਤ ਚਾਪਰ ਸੇਵਾ ਪ੍ਰਭਾਵਿਤ ਹੋਈ। ਪਰਬਤੀ ਇਲਾਕਿਆਂ 'ਚ ਬਿਜਲੀ ਢਾਂਚੇ ਨੂੰ ਨੁਕਸਾਨ ਪੁੱਜਿਆ ਹੈ।


DIsha

Content Editor

Related News