1500 ਰੁਪਏ ਲਈ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਸ਼ਖ਼ਸ ਦਾ ਬੇਰਹਿਮੀ ਨਾਲ ਕਤਲ

Tuesday, Dec 26, 2023 - 02:22 PM (IST)

1500 ਰੁਪਏ ਲਈ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਸ਼ਖ਼ਸ ਦਾ ਬੇਰਹਿਮੀ ਨਾਲ ਕਤਲ

ਨਵੀਂ ਦਿੱਲੀ- ਪੱਛਮੀ ਦਿੱਲੀ ਦੇ ਪੰਜਾਬੀ ਬਾਗ ਇਲਾਕੇ 'ਚ 1500 ਰੁਪਏ ਦੇ ਲੈਣ-ਦੇਣ ਦੇ ਵਿਵਾਦ 'ਚ ਇਕ 29 ਸਾਲਾ ਵਿਅਕਤੀ ਦੀ ਉਸ ਦੇ ਗੁਆਂਢੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਵਿਨੋਦ ਉਰਫ ਵਿਨੂੰ ਦੀ ਲਾਸ਼ 22 ਦਸੰਬਰ ਨੂੰ ਮਾਦੀਪੁਰ ਜੇਜੇ ਕਲੱਸਟਰ ਸਥਿਤ ਉਸ ਦੇ ਘਰ 'ਚੋਂ ਬਰਾਮਦ ਹੋਈ ਸੀ। ਵਿਨੋਦ 'ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਮੁਤਾਬਕ ਜਾਂਚ 'ਚ ਪਤਾ ਲੱਗਾ ਹੈ ਕਿ ਵਿਨੋਦ ਦਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲੇ ਗੁਆਂਢੀ ਮੁਹੰਮਦ ਅਬਦੁੱਲਾ ਨਾਲ ਝਗੜਾ ਹੋਇਆ ਸੀ।

ਇਹ ਵੀ ਪੜ੍ਹੋ- ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੇ ਜਲੰਧਰ ਦੇ ਆਰਮੀ ਹਸਪਤਾਲ 'ਚ ਲਿਆ ਆਖ਼ਰੀ ਸਾਹ, 8 ਸਾਲਾਂ ਤੋਂ ਕੋਮਾ 'ਚ ਸਨ

ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਅਬਦੁੱਲਾ ਦੀ ਤਲਾਸ਼ ਸ਼ੁਰੂ ਕੀਤੀ ਅਤੇ ਉਸ ਨੂੰ 25 ਦਸੰਬਰ ਨੂੰ ਇਲਾਕੇ 'ਚੋਂ ਫੜ ਲਿਆ। ਪੁਲਸ ਨੇ ਦੱਸਿਆ ਕਿ ਘਟਨਾ ਤੋਂ ਇਕ ਦਿਨ ਪਹਿਲਾਂ ਵਿਨੋਦ ਅਤੇ ਅਬਦੁੱਲਾ ਵਿਚਕਾਰ 1500 ਰੁਪਏ ਨੂੰ ਲੈ ਕੇ ਝਗੜਾ ਹੋਇਆ ਸੀ। ਘਟਨਾ ਤੋਂ ਇਕ ਦਿਨ ਪਹਿਲਾਂ ਵਿਨੋਦ ਅਬਦੁੱਲਾ ਦੇ ਘਰ ਬਕਾਇਆ ਰਕਮ ਲੈਣ ਗਿਆ ਸੀ ਪਰ ਉਹ ਘਰ ਨਹੀਂ ਸੀ, ਜਿਸ ਕਾਰਨ ਵਿਨੋਦ ਨੇ ਗੁੱਸੇ ਵਿਚ ਆ ਕੇ ਅਬਦੁੱਲਾ ਦੇ ਪਰਿਵਾਰ ਨਾਲ ਬਹਿਸ ਕੀਤੀ ਸੀ।

ਇਹ ਵੀ ਪੜ੍ਹੋ-  ਭਿਆਨਕ ਕਤਲਕਾਂਡ: ਤਕਨੀਸ਼ੀਅਨ ਨੂੰ ਜੰਜ਼ੀਰਾਂ ਨਾਲ ਬਣਿਆ, ਬਲੇਡ ਨਾਲ ਵੱਢਿਆ ਫਿਰ ਜ਼ਿੰਦਾ ਸਾੜਿਆ

ਇਸ ਤੋਂ ਗੁੱਸੇ 'ਚ ਆ ਕੇ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਕ ਅਧਿਕਾਰੀ ਦੱਸਿਆ ਕਿ ਅਬਦੁੱਲਾ ਨੂੰ ਪਤਾ ਲੱਗਾ ਕਿ ਵਿਨੋਦ ਵਲੋਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮਾੜਾ ਵਤੀਰਾ ਕੀਤਾ ਹੈ। ਅਗਲੇ ਦਿਨ ਉਹ ਵਿਨੋਦ ਦੇ ਘਰ ਗਿਆ ਅਤੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਵਿਨੋਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਅਨੁਸਾਰ ਵਿਨੋਦ ਆਪਣੇ ਵੱਡੇ ਭਰਾ ਨਾਲ ਰਹਿੰਦਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News