ਸ਼ਰਾਬ ਦੇ ਨਸ਼ੇ 'ਚ ਪਿਤਾ ਨੇ 3 ਸਾਲ ਦੇ ਬੇਟੇ ਨੂੰ ਆਟੋ ਰਿਕਸ਼ਾ ਦੇ ਅੱਗੇ ਸੁੱਟਿਆ

Tuesday, Jul 10, 2018 - 10:32 AM (IST)

ਸ਼ਰਾਬ ਦੇ ਨਸ਼ੇ 'ਚ ਪਿਤਾ ਨੇ 3 ਸਾਲ ਦੇ ਬੇਟੇ ਨੂੰ ਆਟੋ ਰਿਕਸ਼ਾ ਦੇ ਅੱਗੇ ਸੁੱਟਿਆ

ਹੈਦਰਾਬਾਦ— ਤੇਲੰਗਾਨਾ ਦੇ ਹੈਦਰਾਬਾਦ 'ਚ ਇਕ ਵਿਅਕਤੀ ਨੇ ਆਪਣੇ 3 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਇਕ ਆਟੋ ਰਿਕਸ਼ਾ ਦੇ ਅੱਗੇ ਸੁੱਟਦਿੱਤਾ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਦਿਸ ਰਿਹਾ ਹੈ ਕਿ ਪੁਲਸ ਕਰਮਚਾਰੀ ਦੀ ਮੌਜੂਦਗੀ 'ਚ ਇਕ ਵਿਅਕਤੀ ਆਪਣੇ ਬੇਟੇ ਨੂੰ ਆਟੋ ਰਿਕਸ਼ਾ ਦੇ ਅੱਗੇ ਸੁੱਟ ਰਿਹਾ ਹੈ। ਪੁਲਸ ਨੇ ਬੱਚਾ ਖੋਹ ਕੇ ਬਾਲ ਕਲਿਆਣ ਕਮੇਟੀ ਨੂੰ ਸੌਂਪ ਦਿੱਤਾ ਹੈ ਪਰ ਦੋਸ਼ੀ ਫਰਾਰ ਹੈ।
 

ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ 'ਚ ਟੱਲੀ ਇਕ ਵਿਅਕਤੀ ਦੀ ਆਪਣੀ ਪਤਨੀ ਨਾਲ ਲੜਾਈ ਹੋ ਗਈ। ਇਸ ਦੇ ਬਾਅਦ ਉਸ ਨੇ ਸ਼ਰਮਨਾਕ ਕਦਮ ਚੁੱਕਦੇ ਹੋਏ ਆਪਣੇ 3 ਸਾਲ ਦੇ ਬੇਟੇ 'ਤੇ ਆਪਣਾ ਸਾਰਾ ਗੁੱਸਾ ਕੱਢ ਦਿੱਤਾ। ਉਸ ਨੇ ਬੇਟੇ ਨੂੰ ਗੋਦ 'ਚ ਚੁੱਕ ਕੇ ਆਟੋ ਰਿਕਸ਼ਾ ਦੇ ਅੱਗੇ ਸੁੱਟ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਪੁਲਸ ਕਰਮਚਾਰੀਆਂ ਦੇ ਸਾਹਮਣੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੇ ਬਾਅਦ ਉਸ ਨੇ ਪੁਲਸ ਨਾਲ ਲੜਾਈ ਕੀਤੀ। ਪੁਲਸ ਦੋਸ਼ੀ ਤੋਂ ਬੱਚਾ ਛੁਡਾਉਣ 'ਚ ਸਫਲ ਰਹੀ। ਪੁਲਸ ਨੇ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Related News