ਗਰਲਫ੍ਰੈਂਡ ਨੇ ਠੁਕਰਾਇਆ ਪਿਆਰ ਤਾਂ ਮੁੰਡੇ ਨੇ ਕਰ ''ਤਾ ਕਾਂਡ, ਪਰਿਵਾਰ ਨੂੰ ਭੇਜੀ ਪ੍ਰਾਈਵੇਟ ਵੀਡੀਓ

Monday, Jul 22, 2024 - 10:40 PM (IST)

ਗਰਲਫ੍ਰੈਂਡ ਨੇ ਠੁਕਰਾਇਆ ਪਿਆਰ ਤਾਂ ਮੁੰਡੇ ਨੇ ਕਰ ''ਤਾ ਕਾਂਡ, ਪਰਿਵਾਰ ਨੂੰ ਭੇਜੀ ਪ੍ਰਾਈਵੇਟ ਵੀਡੀਓ

ਮੁੰਬਈ : ਮੁੰਬਈ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਬ੍ਰੇਕਅਪ ਕਰਨ 'ਤੇ ਲੜਕੇ ਨੇ ਲੜਕੀ ਦੀ ਪ੍ਰਾਈਵੇਟ ਵੀਡੀਓ ਉਸ ਦੀ ਮਾਂ ਤੇ ਚਾਚਾ ਨੂੰ ਭੇਜ ਦਿੱਤੀ। ਫਿਲਹਾਲ ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਜ਼ਾਦ ਮੈਦਾਨ ਪੁਲਿਸ ਥਾਣਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ 20 ਸਾਲਾ ਲੜਕੀ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਕਰਨਾਟਕ ਦੇ ਤੋਹੀਫ ਸ਼ਰੀਫ ਦੇ ਨਾਲ ਰਿਸ਼ਤੇ ਵਿਚ ਸੀ।

ਏਅਰਹੋਸਟੇਸ ਦਾ ਕੋਰਸ ਕਰ ਰਹੀ ਸੀ ਲੜਕੀ
ਅਧਿਕਾਰੀ ਨੇ ਲੜਕੀ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਦੱਸਿਆ ਕਿ ਮੁੰਬਈ ਵਿਚ 24 ਜਨਵਰੀ ਤੋਂ ਏਅਰਹੋਸਟੇਸ ਦਾ ਕੋਰਸ ਕਰਨ ਦੌਰਾਨ ਉਸ ਨੇ ਤੋਹੀਫ ਦੇ ਨਾਲ ਸਹਿਮਤੀ ਨਾਲ ਸਰੀਰਕ ਸਬੰਧ ਬਣਾਏ। ਇਸ ਦੌਰਾਨ ਲੜਕੇ ਨੇ ਧੋਖੇ ਨਾਲ ਉਸ ਦੀ ਵੀਡੀਓ ਬਣਾ ਲਈ। ਉਥੇ ਹੀ 19 ਜੂਨ ਨੂੰ ਉਹ ਉਸ ਨਾਲ ਮਿਲਿਆ ਤੇ ਉਸ ਦੇ ਚਰਿੱਤਰ 'ਤੇ ਸ਼ੱਕ ਕਰਨ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ। ਲੜਕੀ ਵੀ ਕਰਨਾਟਕ ਦੀ ਹੈ, ਪਰ ਪੜਾਈ ਦੇ ਲਈ ਉਹ ਮੁੰਬਈ ਆਪਣੇ ਚਾਚਾ ਦੇ ਨਾਲ ਰਹਿੰਦੀ ਹੈ।

ਲੜਕੀ ਨੇ ਆਪਣੇ ਚਾਚਾ ਦੀ ਮਦਦ ਨਾਲ ਤੋਹੀਫ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਉਸ ਦੇ ਮਾਤਾ ਪਿਤਾ ਨੇ ਵੀ ਕਰਨਾਟਕ ਵਿਚ ਤੋਹੀਫ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਜਿਸ ਤੋਂ ਨਾਰਾਜ਼ ਹੋ ਕੇ ਤੋਹੀਫ ਨੇ ਲੜਕੀ ਦੇ ਵੀਡੀਓ ਉਸ ਦੀ ਮਾਂ ਤੇ ਚਾਚਾ ਨੂੰ ਭੇਜ ਦਿੱਤੇ। ਆਜ਼ਾਦ ਮੈਦਾਨ ਪੁਲਿਸ ਥਾਣਾ ਦੇ ਇੰਚਾਰਜ ਨੇ ਦੱਸਿਆ ਕਿ ਉਸ 'ਤੇ ਯੌਨ ਸ਼ੋਸ਼ਣ ਤੇ ਹੋਰ ਅਪਰਾਧਾਂ ਦੇ ਦੋਸ਼ ਲਾਏ ਗਏ ਹਨ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਵੀਡੀਓ ਭੇਜੇ ਜਾਣ ਤੋਂ ਬਅਦ ਲੜਕੀ ਡਿਪ੍ਰੈਸ਼ਨ ਵਿਚ ਚਲੀ ਗਈ ਹੈ। ਇਸ ਦੇ ਚੱਲਦੇ ਉਸ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਈ ਹੈ। ਫਿਲਹਾਲ ਲੜਕੀ ਦੀ ਸ਼ਿਕਾਇਤ 'ਤੇ ਮੁਲਜ਼ਮ ਤੋਹੀਫ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।


author

Baljit Singh

Content Editor

Related News