ਮੁੰਬਈ ਹਵਾਈ ਅੱਡੇ ਦੀ ਕੰਧ ਟੱਪ ਕੇ ਜਹਾਜ਼ ਤਕ ਪਹੁੰਚਿਆ ਵਿਅਕਤੀ, ਗ੍ਰਿਫਤਾਰ

Thursday, Aug 22, 2019 - 11:50 PM (IST)

ਮੁੰਬਈ ਹਵਾਈ ਅੱਡੇ ਦੀ ਕੰਧ ਟੱਪ ਕੇ ਜਹਾਜ਼ ਤਕ ਪਹੁੰਚਿਆ ਵਿਅਕਤੀ, ਗ੍ਰਿਫਤਾਰ

ਮੁੰਬਈ— ਸੀ.ਆਈ.ਐੱਸ.ਐੱਫ. ਨੇ ਵੀਰਵਾਰ ਨੂੰ ਮੁੰਬਈ ਹਵਾਈ ਅੱਡੇ ਦੀ ਕੰਧ ਟੱਪ ਕੇ ਉਡਾਣ ਭਰਨ ਨੂੰ ਤਿਆਰ ਜਹਾਜ਼ ਤਕ ਪਹੁੰਚਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਡੀ.ਜੀ.ਸੀ.ਏ. ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਕਿਹਾ, 'ਸਪਾਇਸ ਜੈੱਟ ਜਹਾਜ਼ ਦੇ ਪਾਇਲਟਾਂ ਨੇ ਜਦੋਂ ਵਿਅਕਤੀ ਨੂੰ ਰਨਵੇ ਸੰਖਿਆ 27 'ਤੇ ਖੜ੍ਹੇ ਆਪਣੇ ਜਹਾਜ਼ ਵੱਲ ਆਉਂਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਕਿਸੇ ਵੀ ਘਟਨਾ ਤੋਂ ਬਚਣ ਲਈ ਸੂਝਬੂਝ ਦਿਖਾਉਂਦੇ ਹੋਏ ਤੁਰੰਤ ਜਹਾਜ਼ ਦਾ ਇੰਜਣ ਬੰਦ ਕਰ ਦਿੱਤਾ।


author

Inder Prajapati

Content Editor

Related News