ਚਮਤਕਾਰ ! 16 ਘੰਟਿਆਂ ਬਾਅਦ ਮਲਬੇ 'ਚੋਂ ਜ਼ਿੰਦਾ ਨਿਕਲਿਆ ਵਿਅਕਤੀ, ਨੰਦਾਨਗਰ 'ਚ ਰੈਸਕਿਊ ਜਾਰੀ
Friday, Sep 19, 2025 - 11:31 AM (IST)

ਨੈਸ਼ਨਲ ਡੈਸਕ : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਖੇਤਰ ‘ਚ ਬਾਦਲ ਫਟਣ ਤੇ ਭਾਰੀ ਮੀਂਹ ਨਾਲ ਹੋਏ ਲੈਂਡਸਲਾਈਡ ਕਾਰਨ ਦੂਜੇ ਦਿਨ ਵੀ ਰਾਹਤ ਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ। ਇਸ ਭਿਆਨਕ ਆਪਦਾ ਦੇ ਵਿਚਕਾਰ ਇੱਕ ਚਮਤਕਾਰਿਕ ਘਟਨਾ ਸਾਹਮਣੇ ਆਈ, ਜਿੱਥੇ 16 ਘੰਟਿਆਂ ਤੱਕ ਮਲਬੇ ਹੇਠ ਦਬੇ ਰਹਿਣ ਤੋਂ ਬਾਅਦ ਇੱਕ ਵਿਅਕਤੀ ਨੂੰ ਜ਼ਿੰਦਾ ਬਚਾ ਲਿਆ ਗਿਆ। ਇਸ ਤੋਂ ਇਲਾਵਾ ਪਿਛਲੀ ਰਾਤ ਮਲਬੇ ਨਾਲ ਪ੍ਰਭਾਵਿਤ ਇਕ ਘਰ ਵਿਚੋਂ ਸਥਾਨਕ ਲੋਕਾਂ ਦੀ ਮਦਦ ਨਾਲ ਇਕ ਮਹਿਲਾ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ...ਮੁੱਖ ਮੰਤਰੀ ਦੀ ਰੈਲੀ ਤੋਂ ਪਹਿਲਾਂ ਵੱਡਾ ਹਾਦਸਾ ! ਖੜ੍ਹੇ ਟਰੱਕ 'ਚ ਵੱਜੀ ਬੋਲੈਰੋ, 4 ਜਣਿਆਂ ਦੀ ਗਈ ਜਾਨ
ਕੁੰਤਰੀ ਤੇ ਧੂਰਮਾ ਪਿੰਡ ਸਮੇਤ ਪ੍ਰਭਾਵਿਤ ਇਲਾਕਿਆਂ ਵਿੱਚ ਪੁਲਸ, ਪ੍ਰਸ਼ਾਸਨ, ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਲਗਾਤਾਰ ਮਲਬੇ ਵਿੱਚ ਦਬੇ ਲੋਕਾਂ ਨੂੰ ਬਚਾਉਣ ਦੇ ਯਤਨਾਂ ਵਿੱਚ ਲੱਗੀਆਂ ਹੋਈਆਂ ਹਨ। ਬਚਾਏ ਗਏ ਲੋਕਾਂ ਨੂੰ ਤੁਰੰਤ ਪ੍ਰਾਇਮਰੀ ਟ੍ਰੀਟਮੈਂਟ ਦੇ ਕੇ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ...ਕਤਲ ਦੇ ਮਾਮਲੇ ਪੁਲਸ ਦੀ ਵੱਡੀ ਕਾਰਵਾਈ , Encounter ਕਰ ਕੇ ਸ਼ੱਕੀ ਮੁਲਜ਼ਮ ਫੜਿਆ
ਚਮੋਲੀ ਪੁਲਸ ਨੇ ਸ਼ੁੱਕਰਵਾਰ ਸਵੇਰੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਯਾਤਰਾ ਮਾਰਗ ਖੁੱਲ੍ਹੇ ਹਨ, ਪਰ ਖੇਤਰ ਵਿੱਚ ਬਾਦਲ ਛਾਏ ਹੋਏ ਹਨ। ਇਸ ਲਈ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਰਾਹ ਦੀ ਸਥਿਤੀ ਅਤੇ ਮੌਸਮ ਦਾ ਅੰਦਾਜ਼ਾ ਲੈ ਕੇ ਹੀ ਯਾਤਰਾ ਸ਼ੁਰੂ ਕਰਨ। ਨੰਦਾਨਗਰ ਵਿੱਚ ਆਪਦਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੇ ਸੀਨੀਅਰ ਅਧਿਕਾਰੀ ਸਥਿਤੀ ‘ਤੇ ਨਿਗਰਾਨੀ ਕਰ ਰਹੇ ਹਨ। ਵੀਰਵਾਰ ਨੂੰ ਰਸਤਾ ਬੰਦ ਹੋਣ ਦੇ ਬਾਵਜੂਦ ਜ਼ਿਲ੍ਹਾ ਅਧਿਕਾਰੀ ਸੰਦੀਪ ਤਿਵਾਰੀ ਅਤੇ ਐਸਪੀ ਸਰਵੇਸ਼ ਪੰਵਾਰ ਪੈਦਲ ਹੀ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8