ਮੱਝ ਨੂੰ ਲੈ ਕੇ ਥਾਣੇ ਪੁੱਜਿਆ ਵਿਅਕਤੀ, ਸ਼ਿਕਾਇਤ ਪੱਤਰ ਦੇ ਕੇ ਬੋਲਿਆ-ਦੁੱਧ ਨਹੀਂ ਦੇ ਰਹੀ, ਮਦਦ ਕਰੋ
Monday, Nov 15, 2021 - 09:40 AM (IST)
ਮੱਧ ਪ੍ਰਦੇਸ਼ (ਨੈਸ਼ਨਲ ਡੈਸਕ)- ਲੋਕ ਹੁਣ ਅਜੀਬੋ-ਗਰੀਬ ਸ਼ਿਕਾਇਤਾਂ ਲੈ ਕੇ ਥਾਣੇ ਪੁੱਜਣ ਲੱਗੇ ਹਨ। ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਆਪਣੀ ਮੱਝ ਨੂੰ ਲੈ ਕੇ ਪੁਲਸ ਕੋਲ ਮਦਦ ਦੀ ਗੁਹਾਰ ਲਗਾਉਣ ਥਾਣੇ ਪਹੁੰਚ ਗਿਆ। ਉਸ ਦੀ ਸ਼ਿਕਾਇਤ ਸੁਣ ਕੇ ਪੁਲਸ ਨੂੰ ਵੀ ਸਮਝ ਨਹੀਂ ਆਈ ਕਿ ਹੁਣ ਉਹ ਮਦਦ ਕਰੇ ਤਾਂ ਕਿਵੇਂ? ਮਾਮਲਾ ਭਿੰਡ ਜ਼ਿਲੇ ਦੇ ਨਯਾਗਾਂਵ ਦਾ ਹੈ, ਜਿੱਥੇ ਪਿੰਡ ਦੇ ਹੀ ਬਾਬੂਲਾਲ ਜਾਟਵ ਨਾਂ ਦਾ ਵਿਅਕਤੀ ਆਪਣੀ ਮੱਝ ਤੋਂ ਪਰੇਸ਼ਾਨ ਹੈ ਅਤੇ ਪੁਲਸ ਤੋਂ ਮਦਦ ਮੰਗ ਰਿਹਾ ਹੈ। ਦਰਅਸਲ ਉਸ ਦੀ ਮੱਝ ਕੁਝ ਦਿਨਾਂ ਤੋਂ ਦੁੱਧ ਨਹੀਂ ਦੇ ਰਹੀ ਸੀ। ਇਸ ਗੱਲ ਤੋਂ ਪਰੇਸ਼ਾਨ ਹੋ ਕੇ ਬਾਬੂਲਾਲ ਪੁਲਸ ਤੋਂ ਮਦਦ ਲੈਣ ਥਾਣੇ ’ਚ ਪਹੁੰਚ ਗਿਆ। ਪਹਿਲਾਂ ਉਸ ਨੇ ਆਪਣੀ ਸਮੱਸਿਆ ਨੂੰ ਲੈ ਕੇ ਪੁਲਸ ਨੂੰ ਇਕ ਅਰਜ਼ੀ ਦਿੱਤੀ ਅਤੇ ਉਸ ਤੋਂ ਕੁਝ ਦੇਰ ਬਾਅਦ ਆਪਣੀ ਮੱਝ ਲੈ ਕੇ ਹੀ ਥਾਣੇ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਬਿਹਾਰ ’ਚ ਨਕਸਲੀਆਂ ਦਾ ਆਤੰਕ, ਪਰਿਵਾਰ ਦੇ 4 ਜੀਆਂ ਦਾ ਕਤਲ ਕਰ ਬੰਬ ਨਾਲ ਉਡਾਇਆ ਘਰ
ਮੱਝ ਦੀ ਸ਼ਿਕਾਇਤ ਥਾਣੇ ’ਚ ਕਰਨ ਦੀ ਸੀ ਇਹ ਵਜ੍ਹਾ
ਬਾਬੂਲਾਲ ਨੇ ਪੁਲਸ ਨੂੰ ਕਿਹਾ ਕਿ ਧਾਰ ਕੱਢਣ ’ਚ ਮੇਰੀ ਮਦਦ ਕਰ ਦਿਓ। ਜਿਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਪੁਲਸ ਨੇ ਵੀ ਉਸ ਨੂੰ ਮਦਦ ਕਰਨ ਦਾ ਭਰੋਸਾ ਦਿੱਤਾ। ਉਥੇ ਹੀ ਇਸ ਮਾਮਲੇ ’ਤੇ ਡੀ. ਐੱਸ. ਪੀ. ਹੈੱਡਕੁਆਰਟਰ ਅਰਵਿੰਦ ਸ਼ਾਹ ਨੇ ਦੱਸਿਆ ਕਿ ਉਹ ਵਿਅਕਤੀ ਮਾਨਸਿਕ ਰੂਪ ’ਚ ਪਾਗਲ ਤਾਂ ਨਹੀਂ ਸੀ ਪਰ ਬਹੁਤ ਭੋਲਾਭਾਲਾ ਸੀ। ਉਸ ਨੇ ਹਾਲ ਹੀ ’ਚ ਮੱਝ ਖਰੀਦੀ ਸੀ ਅਤੇ ਦੁੱਧ ਨਾ ਦੇਣ ’ਤੇ ਪਿੰਡ ਦੇ ਕਿਸੇ ਵਿਅਕਤੀ ਨੇ ਉਸ ਨੂੰ ਟੋਟਕੇ ਦੇ ਤੌਰ ’ਤੇ ਪੁਲਸ ਤੋਂ ਮਦਦ ਮੰਗਣ ਦੀ ਸਲਾਹ ਦਿੱਤੀ ਸੀ। ਜਿਸ ਵਜ੍ਹਾ ਨਾਲ ਉਹ ਥਾਣੇ ’ਚ ਮਦਦ ਮੰਗਣ ਆਇਆ ਸੀ। ਪੁਲਸ ਨੇ ਉਸ ਨੂੰ ਸਮਝਾ ਕੇ ਵਾਪਸ ਭੇਜਿਆ।
ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ : 112 ਕਰੋੜ ਤੋਂ ਵੱਧ ਲੋਕਾਂ ਦਾ ਹੋਇਆ ਟੀਕਾਕਰਨ, ਇੰਨੇ ਨਵੇਂ ਮਾਮਲੇ ਆਏ ਸਾਹਮਣੇ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ