ਕੋਰੋਨਾ ਖਿਲਾਫ ਸ਼ਖਸ ਦੀ ਅਨੋਖੀ ਪਹਿਲ, 48 ਘੰਟਿਆਂ ''ਚ ਬਣਾਈ ''ਆਟੋਮੈਟਿਕ ਸੈਨੇਟਾਈਜ਼ ਮਸ਼ੀਨ''

04/08/2020 2:42:51 PM

ਨਵੀਂ ਦਿੱਲੀ-ਪੂਰੀ ਦੁਨੀਆ 'ਚ ਤਬਾਹੀ ਮਚਾ ਰਹੇ ਖਤਰਨਾਕ ਕੋਰੋਨਾਵਾਇਰਸ ਖਿਲਾਫ ਕਈ ਕਦਮ ਚੁੱਕੇ ਜਾ ਰਹੇ ਹਨ। ਭਾਰਤ 'ਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਡਾਕਟਰ ਤੋਂ ਲੈ ਕੇ ਵਿਗਿਆਨਿਕ ਤੱਕ ਆਪਣਾ ਯੋਗਦਾਨ ਪਾ ਰਹੇ ਹਨ। ਕੋਰੋਨਾ ਖਿਲਾਫ ਵਿੱਢੀ ਜੰਗ 'ਚ ਕੋਈ ਮਾਸਕ ਬਣਾ ਕੇ, ਕੋਈ ਨਵੀਂ ਕਿਟ ਡਿਵੈਲਪ ਕਰਕੇ ਅਤੇ ਕੋਈ ਵੈਂਟੀਲੇਟਰ ਬਣਾ ਆਪਣਾ ਹਿੱਸਾ ਪਾ ਰਿਹਾ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਦੇ 62 ਸਾਲਾਂ ਸ਼ਖਸ ਨੇ ਇਸ ਮਹਾਮਾਰੀ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਇਕ ਆਟੋਮੈਟਿਕ ਸੈਨੇਟਾਈਜ਼ੇਸ਼ਨ ਮਸ਼ੀਨ ਬਣਾਈ ਹੈ। ਖਾਸੀਅਤ ਦੀ ਗੱਲ ਕਰੀਏ ਤਾਂ ਇਹ ਮਸ਼ੀਨ ਸਿਰਫ 3 ਸੈਕਿੰਡ 'ਚ ਹੀ ਵਿਅਕਤੀ ਦੇ ਪੂਰੇ ਸਰੀਰ ਨੂੰ ਸੈਨੇਟਾਈਜ਼ ਕਰ ਦਿੰਦੀ ਹੈ। 

PunjabKesari

ਦੱਸਣਯੋਗ ਹੈ ਕਿ ਮੰਦਸੌਰ ਜ਼ਿਲੇ ਦਾ ਰਹਿਣ ਵਾਲਾ ਇਕ 62 ਸਾਲਾ ਸ਼ਖਸ ਜਿਸ ਦਾ ਨਾਂ ਨਾਹਰੂ ਖਾਨ ਹੈ। ਉਸ ਨੇ ਯੂਟਿਊਬ ਦੇਖ ਕੇ ਸਿਰਫ 48 ਘੰਟਿਆਂ 'ਚ ਆਟੋਮੈਟਿਕ ਸੈਨੇਟਾਈਜ਼ੇਸ਼ਨ ਮਸ਼ੀਨ ਬਣਾ ਦਿੱਤੀ ਹੈ ਅਤੇ ਮੰਦਸੌਰ ਦੇ ਇਕ ਹਸਪਤਾਲ 'ਚ ਡੋਨੇਟ ਵੀ ਕਰ ਦਿੱਤੀ ਹੈ। ਇਸ ਮਸ਼ੀਨ ਦੇ ਅੰਦਰੋਂ ਨਿਕਲਦੇ ਹੀ 3 ਸੈਕਿੰਡ 'ਚ ਲੋਕ ਸੈਨੇਟਾਈਜ਼ ਹੋ ਜਾਂਦੇ ਹਨ। ਇਸ ਮਸ਼ੀਨ ਦੀ ਹੁਣ ਦੇਸ਼ ਭਰ 'ਚ ਮੰਗ ਸ਼ੁਰੂ ਹੋ ਗਈ ਹੈ। ਦੂਜੀ ਕਲਾਸ ਤੱਕ ਪੜੇ ਲਿਖੇ ਨਾਹਰੂ ਖਾਨ ਪੇਸ਼ੇ ਤੋਂ ਇਕ ਮਿਸਤਰੀ ਹੈ, ਜੋ ਵੱਖ-ਵੱਖ ਮਸ਼ੀਨਾਂ ਦਾ ਕੰਮ ਕਰਦੇ ਹਨ ਅਤੇ ਨਵੀਆਂ ਮਸ਼ੀਨਾਂ ਵੀ ਬਣਾਉਂਦੇ ਹਨ। ਇਕ ਦਿਨ ਨਾਹਰੂ ਖਾਨ ਨੇ ਯੂਟਿਊਬ 'ਤੇ ਵਿਦੇਸ਼ ਦਾ ਇਕ ਵੀਡੀਓ ਦੇਖਿਆ, ਜਿਸ 'ਚ ਇਕ ਆਟੋਮੈਟਿਕ ਸੈਨੇਟਾਈਜ਼ੇਸ਼ਨ ਮਸ਼ੀਨ ਦੇਖੀ। ਉਸ ਮਸ਼ੀਨ ਨੂੰ ਦੇਖ ਕੇ ਨਾਹਰੂ ਨੇ ਉਹ ਮਸ਼ੀਨ ਬਣਾਉਣ ਦੀ ਲਈ ਕੋਸ਼ਿਸ਼ ਕੀਤੀ ਅਤੇ ਸਿਰਫ 48 ਘੰਟਿਆਂ 'ਚ ਹੀ ਉਨ੍ਹਾਂ ਨੇ ਆਪਣੀ ਹੀ ਵਰਕਸ਼ਾਪ 'ਚ ਆਟੋਮੈਟਿਕ ਸੈਨੇਟਾਈਜ਼ੇਸ਼ਨ ਮਸ਼ੀਨ ਬਣਾ ਕੇ ਤਿਆਰ ਕਰ ਲਈ ਹੈ।

PunjabKesari

ਇਸ ਸੈਨੇਟਾਈਜ਼ੇਸ਼ਨ ਮਸ਼ੀਨ ਦੀ ਖਾਸੀਅਤ ਇਹ ਹੈ ਕਿ ਇਸ 'ਚ ਪੈਰ ਰੱਖਦਿਆਂ ਹੀ 6 ਵੱਖ-ਵੱਖ ਐਂਗਲਾਂ ਤੋਂ ਘੁੰਮਦਿਆਂ ਹੋਇਆ ਵਿਅਕਤੀ 'ਤੇ ਸੈਨੇਟਾਈਜ਼ਰ ਦੇ ਫੁਹਾਰੇ ਪੈਂਦੇ ਹਨ। ਇਸ ਮਸ਼ੀਨ ਦੇ ਅੰਦਰ ਜਾਣ ਵਾਲਾ ਵਿਅਕਤੀ ਸਿਰਫ 3 ਸੈਕਿੰਡ 'ਚ ਹੀ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਹੋ ਜਾਂਦਾ ਹੈ। ਮਸ਼ੀਨ ਤੋਂ ਬਾਹਰ ਨਿਕਲਦੇ ਹੀ ਮਸ਼ੀਨ ਆਪਣੇ ਆਪ ਬੰਦ ਹੋ ਜਾਂਦੀ ਹੈ। ਇਸ ਮਸ਼ੀਨ ਦੀ ਖਾਸੀਅਤ ਇਹ ਹੈ ਕਿ ਇਸ ਤੋਂ ਪੂਰਾ ਸਰੀਰ ਸੈਨੇਟਾਈਜ਼ ਹੋ ਸਕਦਾ ਹੈ। ਇਸ ਮਸ਼ੀਨ ਦੇ ਅੰਦਰ ਅਸੀਂ ਪੁਆਇੰਟ 2 ਦਾ ਸੋਡੀਅਮ ਹਾਈਡ੍ਰੋਕਲੋਰਾਈਡ ਵਰਤੋਂ ਕਰ ਰਹੇ ਹਾਂ। ਇਹ ਪੈਰ ਤੋਂ ਲੈ ਕੇ ਸਿਰ ਤੱਕ ਸੈਨੇਟਾਈਜ਼ ਕਰ ਦਿੰਦੀ ਹੈ, ਜਿਸ ਤੋਂ ਸਾਨੂੰ ਪਤਾ ਲੱਗਦ ਹੈ ਕਿ ਇਹ ਇਨਫੈਕਸ਼ਨ ਕੰਟਰੋਲ 'ਚ ਬਹੁਤ ਮਦਦ ਕਰੇਗੀ। ਇਹ ਬਹੁਤ ਹੀ ਵਧੀਆ ਮਸ਼ੀਨ ਹੈ। 

PunjabKesari

ਹਸਪਤਾਲ 'ਚ ਮਸ਼ੀਨ ਲੱਗਣ ਤੋਂ ਬਾਅਦ ਇਸ ਦੀ ਚਰਚਾ ਜਦੋਂ ਦੇਸ਼ ਭਰ 'ਚ ਹੋਈ ਤਾਂ ਕੋਰੋਨਾ ਮਹਾਮਾਰੀ ਦੇ ਇਸ ਦੌਰ 'ਚ ਉਨ੍ਹਾਂ ਦੇ ਕੋਲ ਮਸ਼ੀਨਾਂ ਦੇ ਆਰਡਰ ਆਉਣ ਲੱਗੇ ਹਨ। ਚੇਨਈ ਤੋਂ ਉਨ੍ਹਾਂ ਨੂੰ 500 ਮਸ਼ੀਨਾਂ ਦੀ ਸਪਲਾਈ ਕਰਨ ਦਾ ਆਰਡਰ ਮਿਲਿਆ ਹੈ ਪਰ ਲਾਕਡਾਊਨ ਕਾਰਨ ਉਹ ਸਪਲਾਈ ਨਹੀਂ ਕਰ ਪਾ ਰਹੇ ਹਨ। ਇਸ ਤੋਂ ਇਲਾਵਾ ਕਈ ਹੋਰ ਥਾਵਾਂ ਤੋਂ ਮਸ਼ੀਨਾਂ ਦੀ ਸਪਲਾਈ ਦੀ ਮੰਗ ਕੀਤੀ ਜਾ ਰਹੀ ਹੈ। ਕੀਮਤ ਬਾਰੇ ਗੱਲ ਕਰੀਏ ਤਾਂ ਇਸ ਮਸ਼ੀਨ ਦੀ ਕੀਮਤ ਡੇਢ ਲੱਖ ਰੁਪਏ ਹੈ ਪਰ ਨਾਹਰੂ ਖਾਨ ਇਸ ਮਸ਼ੀਨ ਨੂੰ ਇਕ ਲੱਖ 10 ਹਜ਼ਾਰ ਦੀ ਕੀਮਤ 'ਤੇ ਵੇਚਣ ਦਾ ਵਿਚਾਰ ਕਰ ਰਹੇ ਹਨ।

PunjabKesari

ਮੰਦਸੌਰ ਕੁਲੈਕਟਰ ਮਨੋਜ ਪੁਸ਼ਪ ਨੇ ਇਸ ਮਸ਼ੀਨ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਅਸੀਂ ਪਹਿਲਾਂ ਪੂਰੀ ਤਰ੍ਹਾਂ ਚੈੱਕ ਕੀਤਾ ਸੀ। ਇਹ ਲੋਕਲ ਲੈਵਲ 'ਤੇ ਬਣਾਈ ਹੋਈ ਚੰਗੀ ਮਸ਼ੀਨ ਪ੍ਰਤੀਤ ਹੋ ਰਹੀ ਹੈ। ਜ਼ਿਲਾ ਮੈਡੀਕਲ ਅਧਿਕਾਰੀ ਮਹੇਸ਼ ਮਾਲਵੀਆ ਨੇ ਦੱਸਿਆ ਹੈ ਕਿ ਮੰਦਸੌਰ 'ਚ ਹੀ ਬਣਾਈ ਗਈ ਇਕ ਆਟੋਮੈਟਿਕ ਸੈਨੇਟਾਈਜ਼ਰ ਮਸ਼ੀਨ ਸਾਡੇ ਹਸਪਤਾਲ 'ਚ ਲੱਗੀ ਹੈ।

 


Iqbalkaur

Content Editor

Related News