ਪਤਨੀ ਦੇ ਕਤਲ ਲਈ ਵਿਅਕਤੀ ਨੇ ਬਿਜਲੀ ਦਾ ਤਾਰ ਵਿਛਾਇਆ ਪਰ ਸੱਸ ਦੀ ਕਰੰਟ ਲੱਗਣ ਨਾਲ ਹੋਈ ਮੌਤ

Tuesday, Oct 11, 2022 - 04:44 PM (IST)

ਪਤਨੀ ਦੇ ਕਤਲ ਲਈ ਵਿਅਕਤੀ ਨੇ ਬਿਜਲੀ ਦਾ ਤਾਰ ਵਿਛਾਇਆ ਪਰ ਸੱਸ ਦੀ ਕਰੰਟ ਲੱਗਣ ਨਾਲ ਹੋਈ ਮੌਤ

ਬੈਤੂਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਨ ਲਈ ਲੋਹੇ ਦੇ ਦਰਵਾਜ਼ੇ 'ਤੇ ਬਿਜਲੀ ਦੀ ਤਾਰ ਲਗ ਕੇ ਕਰੰਟ ਪਾ ਦਿੱਤਾ ਪਰ ਉਸ ਦੀ 55 ਸਾਲਾ ਸੱਸ ਦਰਵਾਜ਼ੇ ਦੇ ਸੰਪਰਕ 'ਚ ਆ ਗਈ ਅਤੇ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਕੋਤਵਾਲੀ ਥਾਣਾ ਖੇਤਰ ਦੇ ਸੈਖੇੜਾ ਪਿੰਡ 'ਚ ਸੋਮਵਾਰ ਨੂੰ ਵਾਪਰੀ। ਥਾਣਾ ਕੋਤਵਾਲੀ ਦੇ ਇੰਚਾਰਜ ਅਪਾਲਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਹੈ ਅਤੇ ਇਸ ਗੱਲ ਨੂੰ ਲੈ ਕੇ ਹਮੇਸ਼ਾ ਆਪਣੀ ਪਤਨੀ ਨਾਲ ਝਗੜਾ ਕਰਦਾ ਰਹਿੰਦਾ ਸੀ। ਐਤਵਾਰ ਰਾਤ ਨੂੰ ਵੀ ਇਸੇ ਗੱਲ ਨੂੰ ਲੈ ਕੇ ਪਤੀ-ਪਤਨੀ 'ਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਔਰਤ ਆਪਣੀ ਮਾਂ ਦੇ ਘਰ ਚਲੀ ਗਈ।

ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਪਤਨੀ ਦੇ ਘਰ ਛੱਡਣ ਤੋਂ ਨਾਰਾਜ਼ ਵਿਅਕਤੀ ਆਪਣੇ ਸਹੁਰੇ ਘਰ ਗਿਆ, ਉੱਥੇ ਉਸ ਨੇ ਪਤਨੀ ਦਾ ਕਤਲ ਕਰਨ ਦੇ ਇਰਾਦੇ ਨਾਲ ਲੋਹੇ ਦੇ ਬਣੇ ਮੁੱਖ ਦਰਵਾਜ਼ੇ ਨੂੰ ਬਿਜਲੀ ਦੀ ਤਾਰ ਨਾਲ ਜੋੜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਪਰ ਉਸ ਦੀ ਸੱਸ ਇਸ ਲੋਹੇ ਦੇ ਦਰਵਾਜ਼ੇ ਦੇ ਸੰਪਰਕ 'ਚ ਆ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਵਿਅਕਤੀ ਮੌਕੇ 'ਤੇ ਫਰਾਰ ਹੋ ਗਿਆ ਅਤੇ ਉਸ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਫਰਾਰ ਦੋਸ਼ੀ ਖ਼ਿਲਾਫ਼ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


author

DIsha

Content Editor

Related News