ਬੀਫ਼ ਸਮੱਗਲਿੰਗ ਦੇ ਸ਼ੱਕ ''ਚ ਨੌਜਵਾਨ ਨੂੰ ਲੱਭਣ ਆਈ ਪੁਲਸ, ਬਚਣ ਲਈ ਮਾਰ''ਤੀ ਛੱਪੜ ''ਚ ਛਾਲ, ਹੋ ਗਈ ਮੌਤ
Tuesday, Aug 27, 2024 - 05:15 AM (IST)

ਨੈਸ਼ਨਲ ਡੈਸਕ- ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ਵਿਚ ਪੁਲਸ ਦੀ ਪਕੜ ਤੋਂ ਬਚਣ ਲਈ ਬੀਫ ਦੇ ਸ਼ੱਕੀ ਸਮੱਗਲਰ ਵਸੀਮ ਨੇ ਛੱਪੜ ਵਿਚ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਡੁੱਬਣ ਨਾਲ ਮੌਤ ਹੋ ਗਈ। ਹਰਿਦੁਆਰ ਦੇ ਸੀਨੀਅਰ ਪੁਲਸ ਕਪਤਾਨ ਪ੍ਰਮੇਂਦਰ ਡੋਵਾਲ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੇਰ ਸ਼ਾਮ ਮਾਧੋਪੁਰ ਵਿਚ ਓਦੋਂ ਵਾਪਰੀ ਜਦੋਂ ਪੁਲਸ ਦੀ ਗਊ ਸੁਰੱਖਿਆ ਟੀਮ ਨੇ ਤਲਾਸ਼ੀ ਲਈ ਇਕ ਸ਼ੱਕੀ ਸਮੱਗਲਰ ਨੂੰ ਫੜਿਆ।
ਇਹ ਵੀ ਪੜ੍ਹੋ- ਕੰਗਨਾ 'ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ, ਕਿਹਾ- ''ਅਜਿਹੇ ਬਿਆਨ ਦੇਣਾ ਪਾਗਲ ਇਨਸਾਨ ਦੀ ਨਿਸ਼ਾਨੀ...''
ਰੁੜਕੀ ਨੇੜਲੇ ਪਿੰਡ ਦਾ ਵਸਨੀਕ ਵਸੀਮ ਉਰਫ਼ ਮੋਨੂੰ ਵੀ ਜਿੰਮ ਟ੍ਰੇਨਰ ਵਜੋਂ ਕੰਮ ਕਰਦਾ ਸੀ। ਦੂਜੇ ਪਾਸੇ ਵਸੀਮ ਦੀ ਮੌਤ ਤੋਂ ਗੁੱਸੇ ’ਚ ਆਏ ਲੋਕਾਂ ਨੇ ਹੰਗਾਮਾ ਕਰ ਦਿੱਤਾ ਅਤੇ ਗਊਵੰਸ਼ ਟੀਮ ਨੂੰ ਬੰਧਕ ਬਣਾ ਕੇ ਕੁੱਟਮਾਰ ਕੀਤੀ। ਪੁਲਸ ਨੇ ਇਸ ਮਾਮਲੇ ਵਿਚ 100 ਤੋਂ ਵੱਧ ਦੰਗਾਕਾਰੀਆਂ ਖ਼ਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ASI ਦੇ ਪੁੱਤ ਦਾ ਕਾਰਾ ; ਪਹਿਲਾਂ ਕੁੜੀ ਦੀ ਅਸ਼ਲੀਲ ਤਸਵੀਰ ਕੀਤੀ ਵਾਇਰਲ, ਜਦੋਂ ਪਹੁੰਚੀ ਪੁਲਸ ਤਾਂ ਪੀ ਲਈ Harpic
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e