ਚਾਚੀ ਨਾਲ ਪਿਆਰ ! ਪਰਿਵਾਰ ਨੇ ਰਿਸ਼ਤਾ ਨਾ ਕੀਤਾ ਕਬੂਲ ਤਾਂ ਨੌਜਵਾਨ ਨੇ ਜੋ ਕੀਤਾ, ਸੁਣ ਉੱਡ ਜਾਣਗੇ ਹੋਸ਼
Thursday, Aug 07, 2025 - 10:56 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਨੌਜਵਾਨ ਆਪਣੀ ਚਾਚੀ ਦੇ ਪਿਆਰ 'ਚ ਪੈ ਗਿਆ ਤੇ ਜਦੋਂ ਉਸ ਦੇ ਪਰਿਵਾਰ ਨੇ ਰਿਸ਼ਤੇ ਨੂੰ ਕਬੂਲ ਨਾ ਕੀਤਾ ਤਾਂ ਉਸ ਨੇ ਜੋ ਕੀਤਾ, ਦੇਖ ਪਰਿਵਾਰਕ ਮੈਂਬਰਾਂ ਦੇ ਹੋਸ਼ ਹੀ ਉੱਡ ਗਏ।
ਮ੍ਰਿਤਕ ਦੀ ਪਛਾਣ ਵਿਜੈ ਪਾਲ ਵਜੋਂ ਹੋਈ ਹੈ, ਜੋ ਆਪਣੀ ਸਕੀ ਚਾਚੀ ਨਾਲ ਪਿਆਰ ਕਰਦਾ ਸੀ। ਜਾਣਕਾਰੀ ਅਨੁਸਾਰ ਉਨ੍ਹਾਂ ਵਿਚਾਲੇ ਇਹ ਰਿਸ਼ਤਾ ਪਿਛਲੇ 5 ਸਾਲਾਂ ਤੋਂ ਬਣਿਆ ਹੋਇਆ ਸੀ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਵਿਜੈ ਦੀ ਚਾਚੀ ਨੇ ਉਸ ਨੂੰ ਪਿਛਲੇ 5 ਸਾਲਾਂ ਤੋਂ ਆਪਣੇ ਪ੍ਰੇਮ ਜਾਲ 'ਚ ਫਸਾਇਆ ਹੋਇਆ ਸੀ। ਉਸ ਨੇ ਦੱਸਿਆ ਕਿ ਉਹ ਅਕਸਰ ਵਿਜੈ ਨੂੰ ਆਪਣੇ ਘਰ ਬੁਲਾ ਕੇ ਲੈ ਜਾਂਦੀ ਸੀ ਤੇ ਉਸ ਨੇ ਆਪਣੇ ਸਾਰੇ ਪੈਸੇ ਵੀ ਆਪਣੀ ਚਾਚੀ 'ਤੇ ਹੀ ਉਡਾ ਦਿੱਤੇ।
ਇਹ ਵੀ ਪੜ੍ਹੋ- ਐਲਨ ਮਸਕ ਤੋਂ ਵੀ ਅਮੀਰ ਨਿਕਲੀ ਭਾਰਤ ਦੀ ਔਰਤ ! ਮੌਤ ਤੋਂ ਬਾਅਦ ਅਕਾਊਂਟ ਵੇਖ ਪਰਿਵਾਰ ਦੇ ਵੀ ਉੱਡ ਗਏ ਹੋਸ਼
ਵਿਜੈ ਦੇ ਪਿਤਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਝੌਂਪੜੀ 'ਚ ਸੁੱਤਾ ਪਿਆ ਸੀ ਤਾਂ ਅਚਾਨਕ ਉਸ ਦੀ ਚਾਚੀ ਉਸ ਨੂੰ ਲੈ ਕੇ ਗਈ ਤੇ ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਸਿਹਤ ਖ਼ਰਾਬ ਹੋ ਗਈ। ਸਵੇਰੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਜੈ ਨੇ ਜ਼ਹਿਰ ਖਾ ਲਿਆ ਹੈ ਤਾਂ ਉਨ੍ਹਾਂ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕਿਹਾ ਕਿ ਜੇ ਚਾਚੀ ਨਾਲ ਜਾਵੇਗੀ ਤਾਂ ਹੀ ਮੈਂ ਜਾਵਾਂਗਾ। ਇਸੇ ਦੌਰਾਨ ਉਸ ਦੀ ਮੌਤ ਹੋ ਗਈ। ਵਿਜੈ ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾ ਦਿੱਤੀ ਹੈ ਤੇ ਵਿਜੈ ਦੀ ਚਾਚੀ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਪੁਲਸ ਵੀ ਅਗਲੇਰੀ ਕਾਰਵਾਈ 'ਚ ਰੁੱਝ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e