ਨਾਰਾਜ਼ ਪਤਨੀ ਨੇ ਪਤੀ ਦਾ ਚਾਕੂ ਨਾਲ ਵੱਢਿਆ ਪ੍ਰਾਈਵੇਟ ਪਾਰਟ ! ਚੀਕ ਸੁਣ ਕਮਰੇ ''ਚ ਆਏ ਪਰਿਵਾਰ ਦੇ ਉੱਡੇ ਹੋਸ਼
Friday, Oct 09, 2026 - 09:13 PM (IST)
ਮੇਰਠ, (ਇੰਟ.)-ਲਿਸਾੜੀ ਗੇਟ ਥਾਣਾ ਖੇਤਰ ਵਿਚ ਮੋਬਾਈਲ ਫ਼ੋਨ ’ਤੇ ਦੂਜੇ ਨੌਜਵਾਨਾਂ ਨਾਲ ਗੱਲਾਂ ਕਰਨ ਨੂੰ ਲੈ ਕੇ ਹੋਏ ਵਿਵਾਦ ’ਚ ਇਕ ਔਰਤ ਨੇ ਕਥਿਤ ਤੌਰ ’ਤੇ ਪਤੀ ਨੂੰ ਕੌਫ਼ੀ ਵਿਚ ਨਸ਼ੀਲੀ ਦਵਾਈ ਮਿਲਾ ਕੇ ਪਿਆ ਦਿੱਤੀ ਅਤੇ ਫਿਰ ਚਾਕੂ ਨਾਲ ਉਸ ਦਾ ਪ੍ਰਾਈਵੇਟ ਪਾਰਟ ਵੱਢ ਦਿੱਤਾ। ਗੰਭੀਰ ਜ਼ਖ਼ਮੀ ਨੌਜਵਾਨ ਨੂੰ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤ ਕੱਪੜਿਆਂ ’ਤੇ ਪ੍ਰਿੰਟਿੰਗ ਦਾ ਕੰਮ ਕਰਦਾ ਹੈ। ਲੱਗਭਗ 5 ਸਾਲ ਪਹਿਲਾਂ ਉਸ ਦਾ ਵਿਆਹ ਤਾਰਾਪੁਰੀ ਨਿਵਾਸੀ ਔਰਤ ਨਾਲ ਹੋਇਆ ਸੀ। ਜੋੜੇ ਦੀ ਕੋਈ ਔਲਾਦ ਨਹੀਂ ਹੈ ਅਤੇ ਨੌਜਵਾਨ ਆਪਣੀ ਮਾਂ ਨਾਲ ਰਹਿੰਦਾ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ, ਪਤਨੀ ਦੇ ਹੋਰ ਨੌਜਵਾਨਾਂ ਨਾਲ ਫ਼ੋਨ ’ਤੇ ਗੱਲਬਾਤ ਕਰਨ ਨੂੰ ਲੈ ਕੇ ਦੋਹਾਂ ਵਿਚਾਲੇ ਪਹਿਲਾਂ ਵੀ ਵਿਵਾਦ ਚੱਲ ਰਿਹਾ ਸੀ। ਦੋਸ਼ ਹੈ ਕਿ ਪਤੀ ਦੀ ਰੋਕ-ਟੋਕ ਤੋਂ ਨਾਰਾਜ਼ ਹੋ ਕੇ ਔਰਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨ ਦੀ ਚੀਖ਼ ਸੁਣ ਕੇ ਉਸ ਦੀ ਮਾਂ ਅਤੇ ਭੈਣ ਮੌਕੇ ’ਤੇ ਪਹੁੰਚੀਆਂ। ਪੁਲਸ ਨੇ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪਰਿਵਾਰ ਵਾਲੇ ਜ਼ਖ਼ਮੀ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ ਖ਼ੂਨ ਦਾ ਵਹਾਅ ਕੰਟਰੋਲ ਕੀਤਾ। ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
