'ਕੁੱਤੇ' ਦੀ ਗ਼ਲਤੀ ਦੀ ਮਾਲਕ ਨੂੰ ਮਿਲੀ ਸਜ਼ਾ ! ਗੁਆਉਣੀ ਪਈ ਜਾਨ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
Sunday, Apr 20, 2025 - 04:14 PM (IST)

ਨੈਸ਼ਨਲ ਡੈਸਕ- ਦੇਸ਼ ਦੇ ਦੱਖਣੀ ਹਿੱਸੇ 'ਚ ਸਥਿਤ ਕੇਰਲ ਸੂਬੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵਿਅਕਤੀ ਦਾ ਉਸੇ ਦੇ ਗੁਆਂਢੀ ਨੇ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਵਾਦ ਮ੍ਰਿਤਕ ਦੇ ਪਾਲਤੂ ਕੁੱਤੇ ਕਾਰਨ ਵਧਿਆ ਸੀ, ਜੋ ਕਿ ਵਾਰ-ਵਾਰ ਮੁਲਜ਼ਮ ਦੇ ਘਰ ਦੇ ਵਿਹੜੇ 'ਚ ਜਾ ਕੇ ਵੜ ਜਾਂਦਾ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋਈ ਸੀ, ਜਿਸ ਮਗਰੋਂ ਇਹ ਮਾਮਲਾ ਇੰਨਾ ਵਧ ਗਿਆ ਕਿ ਜੋਸਫ਼ (69) ਨੇ ਸ਼ਿਜੋ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਹ ਵੀ ਪੜ੍ਹੋ- ਕੰਧ ਟੱਪ ਕੇ ਘਰ 'ਚ ਵੜਿਆ ਬੰਦਾ, ਕਮਰੇ 'ਚ ਸੁੱਤੀ ਪਈ ਜਨਾਨੀ ਤੇ ਧੀਆਂ ਨਾਲ ਜੋ ਕੀਤਾ...
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸੇ ਕਾਰਨ ਦੋਵਾਂ ਦੀ ਪਹਿਲਾਂ ਵੀ ਕਈ ਵਾਰ ਬਹਿਸਬਾਜ਼ੀ ਹੋ ਚੁੱਕੀ ਸੀ, ਪਰ ਸ਼ਿਜੋ ਦਾ ਕੁੱਤਾ ਜੋਸਫ ਦੇ ਘਰ ਜਾਣ ਤੋਂ ਨਹੀਂ ਹਟਿਆ। ਇਸ ਦੌਰਾਨ ਸ਼ਨੀਵਾਰ ਨੂੰ ਇਕ ਵਾਰ ਫ਼ਿਰ ਤੋਂ ਕੁੱਤਾ ਜੋਸਫ਼ ਦੇ ਘਰ ਜਾ ਵੜਿਆ, ਜਿਸ ਤੋਂ ਬਾਅਦ ਉਸ ਨੇ ਸ਼ਿਜੋ ਨਾਲ ਹੱਥੋਪਾਈ ਕੀਤੀ ਤੇ ਫ਼ਿਰ ਗੁੱਸੇ 'ਚ ਸ਼ਿਜੋ ਨੂੰ ਜਾਨੋਂ ਮਾਰ ਦਿੱਤਾ।
ਮਾਮਲੇ ਦੀ ਜਾਣਕਾਰੀ ਮਿਲਦਿਆਂ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਤੇ ਆ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮੁਲਜ਼ਮ ਜੋਸਫ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਦੇਸ਼ 'ਚ ਚੱਲ ਰਿਹਾ ਨਵੇਂ ਤਰ੍ਹਾਂ ਦਾ ਵੱਡਾ Fraud ! ਕਿਤੇ ਤੁਸੀਂ ਨਾ ਹੋ ਜਾਇਓ ਸ਼ਿਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e