ਸੁਹਾਗਰਾਤ 'ਤੇ ਬਹਾਨੇਬਾਜ਼ੀ ਕਰਨ ਲੱਗੀ ਲਾੜੀ, 4 ਦਿਨ ਬਾਅਦ ਸੱਚ ਆਇਆ ਸਾਹਮਣੇ

Thursday, Nov 14, 2024 - 03:42 PM (IST)

ਸੁਹਾਗਰਾਤ 'ਤੇ ਬਹਾਨੇਬਾਜ਼ੀ ਕਰਨ ਲੱਗੀ ਲਾੜੀ, 4 ਦਿਨ ਬਾਅਦ ਸੱਚ ਆਇਆ ਸਾਹਮਣੇ

ਰੋਹਤਕ- ਅੱਜ ਦੇ ਸਮੇਂ ਵਿਚ ਵਿਆਹ ਮਖੌਲ ਬਣ ਕੇ ਰਹਿ ਗਏ ਹਨ। ਸ਼ਾਤਿਰ ਦਿਮਾਗ ਦੇ ਮੁੰਡੇ-ਕੁੜੀਆਂ ਵਲੋਂ ਪੈਸਿਆਂ ਖ਼ਾਤਰ ਜ਼ਿੰਦਗੀਆਂ ਨਾਲ ਖੇਡਿਆ ਜਾਂਦਾ ਹੈ। ਇਕ ਲੁਟੇਰੀ ਲਾੜੀ ਨੇ ਲਾੜੇ ਨੂੰ ਠੱਗ ਲਿਆ। ਉਹ ਵਿਆਹ ਕਰਵਾ ਕੇ ਪਛਤਾ ਰਿਹਾ ਹੈ। ਉਸ ਨੇ ਢਾਈ ਲੱਖ ਰੁਪਏ ਦੇ ਕੇ ਵਿਆਹ ਕਰਵਾਇਆ ਸੀ। ਵਿਆਹ ਦੇ ਚਾਰ ਦਿਨ ਬਾਅਦ ਹੀ ਮੌਕਾ ਵੇਖ ਕੇ ਲਾੜੀ ਫਰਾਰ ਹੋ ਗਈ। ਮਾਮਲਾ ਹਰਿਆਣਾ ਦੇ ਰੋਹਤਕ ਦਾ ਹੈ। ਪੁਲਸ ਨੇ ਪੀੜਤ ਨੌਜਵਾਨ ਦੀ ਸ਼ਿਕਾਇਤ 'ਤੇ ਲਾੜੀ ਸਮੇਤ ਤਿੰਨ ਹੋਰਨਾਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਦੋਸ਼ੀ ਲਾੜੀ ਫਰਾਰ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਜਲਦੀ ਹੀ ਗ੍ਰਿਫ਼ਤਾਰੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਆਧਾਰ ਕਾਰਡ ਨੂੰ ਲੈ ਕੇ ਆਈ ਅਹਿਮ ਖ਼ਬਰ, ਹੁਣ ਵਿਆਹ ਤੋਂ ਬਾਅਦ...

ਜਾਣਕਾਰੀ ਮੁਤਾਬਕ ਹਰਿਆਣਾ ਵਿਚ ਵਿਆਹ ਦੇ ਨਾਂ 'ਤੇ ਠੱਗਣ ਵਾਲਾ ਗਿਰੋਹ ਸਰਗਰਮ ਹੈ। ਠੱਗੀ ਕਰਨ ਵਾਲੀ ਕੁੜੀ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਰਹੀ ਹੈ। ਨੌਜਵਾਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਵਿਆਹ ਮਗਰੋਂ ਸੁਹਾਗਰਾਤ 'ਤੇ ਉਸ ਦੀ ਪਤਨੀ ਨੇ ਮਹਾਵਾਰੀ ਦਾ ਬਹਾਨਾ ਬਣਾਇਆ ਅਤੇ 4 ਦਿਨ ਤੱਕ ਸਰੀਰਕ ਸਬੰਧ ਨਾ ਬਣਾਉਣ ਦੀ ਗੱਲ ਆਖੀ।  ਇਸ ਤੋਂ ਬਾਅਦ ਉਸ ਨੇ ਕਿਹਾ ਕਿ ਉਸ ਦੀ ਮਾਸੀ ਦੀ ਮੌਤ ਹੋ ਗਈ ਹੈ, ਉਸ ਨੂੰ ਜਾਣਾ ਪਵੇਗਾ। ਉਹ ਉਸ ਨੂੰ ਬੱਸ ਸਟੈਂਡ 'ਤੇ ਛੱਡ ਆਇਆ, ਜਿੱਥੇ ਉਸ ਦਾ ਭਰਾ ਵੀ ਸੀ। ਘਰ ਆ ਕੇ ਵੇਖਿਆ ਤਾਂ ਸਾਰੇ ਗਹਿਣੇ ਅਤੇ ਨਕਦੀ ਗਾਇਬ ਸੀ।

ਇਹ ਵੀ ਪੜ੍ਹੋ- ਜਹਾਜ਼ 'ਚ 'ਬੰਬ ਹੈ' ਸੁਣਦੇ ਹੀ ਯਾਤਰੀਆਂ 'ਚ ਮਚ ਗਈ ਹਫੜਾ-ਦਫੜੀ

ਜਦੋਂ ਨੌਜਵਾਨ ਨੇ ਉਸ ਨੇ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕੁਝ ਦਿਨਾਂ ਬਾਅਦ ਆ ਜਾਵੇਗੀ। ਇਸ ਤੋਂ ਬਾਅਦ ਉਸ ਨੇ ਉਸ ਦੇ ਭਰਾ ਨਾਲ ਗੱਲ ਕੀਤੀ, ਤਾਂ ਉਸ ਨੇ ਕੁਝ ਦਿਨਾਂ ਬਾਅਦ ਆ ਕੇ ਲੈ ਕੇ ਜਾਣ ਦੀ ਗੱਲ ਆਖੀ। ਜਦੋਂ ਉਹ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਉਹ ਕਿਸੇ ਹੋਰ ਨੌਜਵਾਨ ਨਾਲ ਨਜ਼ਰ ਆਈ। ਇਸ ਦੌਰਾਨ ਨੌਜਵਾਨ ਨੇ ਬਹਾਦਰਗੜ੍ਹ ਦੇ ਦੂਜੇ ਨੌਜਵਾਨ ਤੋਂ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਉਸ ਕੁੜੀ ਨੇ ਉਸ ਨਾਲ ਵੀ ਵਿਆਹ ਕੀਤਾ ਹੈ ਅਤੇ ਡੇਢ ਲੱਖ ਰੁਪਏ ਠੱਗੇ ਹਨ। ਓਧਰ ਪੁਲਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਨੇ ਮਾਨਸਾ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ। ਵਿਆਹ ਵਿਚ ਕੁੜੀ ਵਾਲਿਆਂ ਨੂੰ ਪੈਸੇ ਵੀ ਦਿੱਤੇ ਸਨ। ਚਾਰ ਦਿਨ ਲਾੜੀ ਸਹੁਰੇ ਘਰ ਰਹੀ ਪਰ ਉਸ ਨੇ ਪਤੀ ਨਾਲ ਸਬੰਧ ਨਹੀਂ ਬਣਾਏ। ਇਸ ਤੋਂ ਬਾਅਦ ਗਹਿਣੇ ਲੈ ਕੇ ਫਰਾਰ ਹੋ ਗਈ। ਦੋਸ਼ੀ ਕੁੜੀ ਅਤੇ ਤਿੰਨ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਬੱਚਿਆਂ ਨਾਲ ਭਰੀ ਸਕੂਲ ਬੱਸ 'ਚ ਲੱਗੀ ਭਿਆਨਕ ਅੱਗ, ਮਚੀ ਚੀਕ-ਪੁਕਾਰ


 


author

Tanu

Content Editor

Related News