31 ਦਸੰਬਰ ਤੋਂ ਬਾਅਦ ਨਹੀਂ ਚੱਲਣਗੇ ਡੀਜ਼ਲ ਆਟੋ-ਰਿਕਸ਼ਾ

Saturday, Dec 07, 2024 - 05:35 PM (IST)

31 ਦਸੰਬਰ ਤੋਂ ਬਾਅਦ ਨਹੀਂ ਚੱਲਣਗੇ ਡੀਜ਼ਲ ਆਟੋ-ਰਿਕਸ਼ਾ

ਗੁਰੂਗ੍ਰਾਮ- ਕਮਿਸ਼ਨ ਆਫ਼ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੇ ਹੁਕਮਾਂ ਦਾ ਪਾਲਣ ਕਰਦਿਆਂ 31 ਦਸੰਬਰ ਤੱਕ ਡੀਜ਼ਲ ਆਟੋ ਰਿਕਸ਼ਾ ਨੂੰ ਬੰਦ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਹ ਦਿਸ਼ਾ-ਨਿਰਦੇਸ਼ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਅਜੇ ਕੁਮਾਰ ਵਲੋਂ ਜਾਰੀ ਕੀਤੇ ਗਏ। ਕੁਮਾਰ ਨੇ ਕਿਹਾ ਕਿ 31 ਦਸੰਬਰ ਤੋਂ ਬਾਅਦ ਡੀਜ਼ਲ ਆਟੋ ਰਿਕਸ਼ਾ ਨਹੀਂ ਚੱਲਣਗੇ। 

ਇਹ ਵੀ ਪੜ੍ਹੋ- ਵਿਆਹ ਸਮੇਂ ਲਾੜੀ ਦੇ ਪਿਤਾ ਨੇ ਲਾੜੇ ਦੀ ਝੋਲੀ 'ਚ ਪਾਏ 11 ਲੱਖ ਰੁਪਏ ਅਤੇ ਫਿਰ...

ਅਧਿਕਾਰੀਆਂ ਨਾਲ ਬੈਠਕ ਮਗਰੋਂ ਕਮਿਸ਼ਨਰ ਅਜੇ ਕੁਮਾਰ ਨੇ ਕਿਹਾ ਕਿ ਗੁਰੂਗ੍ਰਾਮ ਦੀ ਦੇਸ਼-ਵਿਦੇਸ਼ ਵਿਚ ਇਕ ਵੱਖਰੀ ਪਛਾਣ ਹੈ। ਸਾਨੂੰ ਇਸ ਦਿਸ਼ਾ ਵਿਚ ਮਿਲ ਕੇ ਕੰਮ ਕਰਨਾ ਹੋਵੇਗਾ, ਤਾਂ ਕਿ ਇੱਥੇ ਆਉਣ ਵਾਲੇ ਲੋਕ ਆਪਣੇ ਮਨ ਵਿਚ ਸ਼ਹਿਰ ਲਈ ਬਿਹਤਰ ਅਕਸ ਅਤੇ ਪਛਾਣ ਲੈ ਕੇ ਜਾਣ। CAQM ਵਲੋਂ 30 ਨਵੰਬਰ 2022 ਨੂੰ ਦਿੱਤੇ ਗਏ ਆਦੇਸ਼ਾਂ ਤਹਿਤ ਪੂਰੇ NCR ਖੇਤਰ 'ਚ ਸੜਕਾਂ ਤੋਂ ਡੀਜ਼ਲ ਆਟੋ-ਰਿਕਸ਼ਾ ਨੂੰ ਹਟਾਉਣ ਲਈ ਵੱਖ-ਵੱਖ ਸਮੇਂ ਸੀਮਾ ਤੈਅ ਕੀਤੀ ਗਈ ਹੈ। ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ ਅਤੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਲਈ 31 ਦਸੰਬਰ 2024 ਦੀ ਸਮੇਂ ਸੀਮਾ ਤੈਅ ਕੀਤੀ ਗਈ ਹੈ।

ਇਹ ਵੀ ਪੜ੍ਹੋ- ਵੱਧਣ ਲੱਗੀ ਠੰਡ, 14 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ ਜਾਰੀ

ਕੁਮਾਰ ਨੇ ਸਬ-ਡਵੀਜ਼ਨਲ ਅਧਿਕਾਰੀਆਂ, ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦੇ ਸਕੱਤਰ ਅਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਡੀਜ਼ਲ ਆਟੋ ਰਿਕਸ਼ਾ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਆਪਣੇ ਵਾਹਨਾਂ ਦੀ ਸਮਰੱਥਾ ਤੋਂ ਵੱਧ ਸਵਾਰੀਆਂ ਲੈ ਕੇ ਜਾਣ ਵਾਲੇ ਆਟੋ-ਰਿਕਸ਼ਾ ਡਰਾਈਵਰਾਂ 'ਤੇ ਵੀ ਕਾਰਵਾਈ ਕਰਨ ਲਈ ਵੀ ਕਿਹਾ। ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਕਿ ਬਿਨਾਂ ਰਜਿਸਟਰਡ ਨੰਬਰ ਦੇ ਚੱਲਣ ਵਾਲੇ ਜਾਂ ਨਾਬਾਲਗ ਵੱਲੋਂ ਚਲਾਏ ਜਾਣ ਵਾਲੇ ਕਿਸੇ ਵੀ ਆਟੋ ਰਿਕਸ਼ਾ ਨੂੰ ਤੁਰੰਤ ਜ਼ਬਤ ਕੀਤਾ ਜਾਵੇ। ਉੱਤਰੀ ਗੁਰੂਗ੍ਰਾਮ ਦੇ ਸਬ-ਡਵੀਜ਼ਨਲ ਮੈਜਿਸਟ੍ਰੇਟ (SDM) ਰਵਿੰਦਰ ਕੁਮਾਰ ਨੇ ਕਿਹਾ ਕਿ ਸੜਕ 'ਤੇ ਕੁੱਲ 38,400 ਆਟੋ-ਰਿਕਸ਼ਾ ਸਨ, ਜਿਨ੍ਹਾਂ ਵਿਚੋਂ 1,015 ਡੀਜ਼ਲ ਨਾਲ ਚੱਲਦੇ ਸਨ।

ਇਹ ਵੀ ਪੜ੍ਹੋ- ਵਿਦਿਆਰਥਣਾਂ ਲਈ ਅਹਿਮ ਖ਼ਬਰ, ਹੁਣ ਮਾਹਵਾਰੀ ਦੌਰਾਨ ਮਿਲੇਗੀ ਛੁੱਟੀ

 


author

Tanu

Content Editor

Related News