ਪਿਤਾ ਨੂੰ ਮਿਲਣ ਲਈ ਸਾਈਕਲ 'ਤੇ ਮੁੰਬਈ ਤੋਂ ਜੰਮੂ ਨੂੰ ਨਿਕਲਿਆ ਵਿਅਕਤੀ, CRPF ਨੇ ਕੀਤੀ ਮਦਦ

Monday, Apr 06, 2020 - 01:47 AM (IST)

ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਰਾਜੌਰੀ ਦਾ ਰਹਿਣ ਵਾਲਾ ਮੁਹੰਮਦ ਆਰਿਫ ਆਪਣੇ ਬੀਮਾਰ ਪਿਤਾ ਨੂੰ ਮਿਲਣ ਦੇ ਲਈ ਸਾਈਕਲ 'ਤੇ ਹੀ ਮੁੰਬਈ ਤੋਂ ਜੰਮੂ ਦੀ ਯਾਤਰਾ ਤੇ ਨਿਕਲ ਪਿਆ। ਆਰਿਫ ਦੀ ਇਸ ਕੋਸ਼ਿਸ਼ ਨੂੰ ਸੀ. ਆਰ. ਪੀ. ਐੱਫ. ਦਾ ਸਾਥ ਮਿਲਿਆ ਹੈ। ਸੀ. ਆਰ. ਪੀ. ਐੱਫ. ਦੀ ਮਦਦਗਾਰ ਟੀਮ ਇਸ ਪਿਤਾ-ਪੁੱਤਰ ਨੂੰ ਮਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁਹੰਮਦ ਆਰਿਫ ਦੀ ਕਹਾਣੀ ਬਹੁਤ ਭਾਵੁਕ ਕਰ ਦੇਣ ਵਾਲੀ ਹੈ। ਉਸਦੀ ਮਾਂ ਦੀ ਮੌਤ 15 ਸਾਲ ਪਹਿਲਾਂ ਹੋ ਚੁੱਕੀ ਹੈ। ਹੁਣ ਉਸਦੇ ਪਿਤਾ ਆਪਣੇ ਬੇਟੇ ਆਰਿਫ ਦੇ ਸਹਾਰੇ ਹੀ ਹੈ। ਆਰਿਫ ਮੁੰਬਈ 'ਚ ਪ੍ਰਾਈਵੇਟ ਸਕਿਊਰਟੀ ਗਾਰਡ ਤੇ ਟੈਕਸੀ ਡਰਾਇਵਰ ਦਾ ਕੰਮ ਕਰਦਾ ਹੈ। 1 ਅਪ੍ਰੈਲ ਨੂੰ ਆਰਿਫ ਦੇ ਪਿਤਾ ਨੂੰ ਦਿਮਾਗ ਦਾ ਦੌਰਾ ਪੈ ਗਿਆ। ਹੁਣ ਉਸਦੀ ਹਾਲਾਤ ਬਹੁਤ ਨਾਜੁਕ ਹੈ। ਆਰਿਫ ਨੂੰ ਜਦੋ ਇਸਦੀ ਜਾਣਕਾਰੀ ਮਿਲੀ ਤਾਂ ਉਸਦੇ ਹੋਸ਼ ਉੱਡ ਗਏ। ਉਸਨੇ ਆਪਣੇ ਪਿਤਾ ਨਾਲ ਗੱਲ ਕਰਨੀ ਸੀ ਤਾਂ ਉਸਦੇ ਗੁਆਂਢੀਆਂ ਨੇ ਕਿਹਾ ਕਿ ਉਹ ਗੱਲ ਨਹੀਂ ਕਰ ਸਕਦੇ ਹਨ।
2100 ਕਿਲੋਮੀਟਰ ਦੇ ਸਫਰ 'ਤੇ ਨਿਕਲਿਆ ਆਰਿਫ
ਲਾਕਡਾਊਨ ਹੋਣ ਦੀ ਵਜ੍ਹਾ ਨਾਲ ਆਰਿਫ ਕੋਲ ਮੁੰਬਈ ਤੋਂ ਰਾਜੌਰੀ ਜਾਣ ਦਾ ਕੋਈ ਸਾਧਨ ਨਹੀਂ ਸੀ। ਉਸਦੇ ਕੋਲ ਇਕ ਸਾਈਕਲ ਸੀ। ਉਸ ਨੇ ਆਪਣਾ ਸਮਾਨ ਬੰਨ੍ਹਿਆ ਤੇ ਕੁਝ ਸਮਾਨ ਖਾਣ-ਪੀਣ ਵਾਲਾ ਲਿਆ ਤੇ ਚੱਲ ਪਿਆ। ਇਸ ਦੌਰਾਨ ਸੀ. ਆਰ. ਪੀ. ਐੱਫ. ਨੂੰ ਇਸਦੀ ਜਾਣਕਾਰੀ ਮਿਲੀ। ਸ਼ਨੀਵਾਰ ਨੂੰ ਸੀ. ਆਰ. ਪੀ. ਐੱਫ. ਦੀ ਮਦਦਗਾਰ ਟੀਮ ਨੂੰ ਇਸ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਮਿਲੀ। ਫਿਰ ਸੀ. ਆਰ. ਪੀ. ਐੱਫ. ਨੇ ਇਕ ਬੇਮਿਸਾਲ ਕਦਮ ਚੁੱਕਦੇ ਹੋਏ ਆਰਿਫ ਦੇ ਪਿਤਾ ਨੂੰ ਏਅਰਲਿਫਟ ਰਾਹੀ ਲਿਆਂਦਾ ਤੇ ਉਸ ਨੂੰ ਜੰਮੂ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸਦਾ ਇਲਾਜ਼ ਕੀਤਾ ਜਾ ਰਿਹਾ ਹੈ।
ਸੀ. ਆਰ. ਪੀ. ਐੱਫ. ਨੇ ਸਫਰ 'ਤੇ ਨਿਕਲੇ ਆਰਿਫ ਦਾ ਵੀ ਲਗਾ ਲਿਆ ਹੈ। ਹੁਣ ਆਰਿਫ ਨੂੰ ਸੀ. ਆਰ. ਪੀ. ਐੱਫ. ਜਲਦ ਤੋਂ ਜਲਦ ਜੰਮੂ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਲਾਕਡਾਊਨ ਦੀ ਵਜ੍ਹਾ ਨਾਲ ਬਹੁਤ ਦਿੱਕਤਾਂ ਆ ਰਹੀਆਂ ਹਨ।


Gurdeep Singh

Content Editor

Related News