ਦਾਜ ਦੇ ਲਾਲਚ ''ਚ ਪਤੀ ਬਣਿਆ ਹੈਵਾਨ ! ਭੁੱਖੀ ਮਾਰ''ਤੀ ਪਤਨੀ, ਹੁਣ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
Tuesday, Apr 29, 2025 - 08:31 AM (IST)

ਨੈਸ਼ਨਲ ਡੈਸਕ– ਕੇਰਲ ਦੀ ਇਕ ਅਦਾਲਤ ਨੇ ਕੋਲਮ ਜ਼ਿਲ੍ਹੇ ਵਿਚ ਦਾਜ ਲਈ ਆਪਣੀ ਪਤਨੀ ਨੂੰ 2019 ਵਿਚ ਭੁੱਖਾ ਮਾਰਨ ਦੇ ਜੁਰਮ ਵਿਚ ਸੋਮਵਾਰ ਨੂੰ ਉਸ ਦੇ ਪਤੀ ਅਤੇ ਸੱਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਇਸਤਗਾਸਾ ਮਹਿੰਦਰ ਕੇ.ਬੀ. ਨੇ ਦੱਸਿਆ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਐੱਸ. ਸੁਭਾਸ਼ ਨੇ ਦੋਸ਼ੀਆਂ ਚੰਦੂਲਾਲ (36) ਅਤੇ ਉਸ ਦੀ ਮਾਂ ਗੀਤਾ (62) ’ਤੇ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ।
ਤੁਸ਼ਾਰਾ (28) ਨਾਮੀ ਪੀੜਤਾ ਨੂੰ ਉਸ ਦੇ ਪਤੀ ਅਤੇ ਸੱਸ ਨੇ ਦਾਜ ਲਈ ਜਬਰੀ ਭੁੱਖਾ ਰੱਖਿਆ, ਜਿਸ ਕਾਰਨ ਉਹ ਕੰਕਾਲ ਬਣ ਕੇ ਰਹਿ ਗਈ ਸੀ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਇਸ ਮਾਮਲੇ ਕਾਰਨ ਕੇਰਲ ਦੇ ਲੋਕਾਂ ਵਿਚ ਵੱਡੇ ਪੈਮਾਨੇ ’ਤੇ ਗੁੱਸਾ ਪੈਦਾ ਹੋ ਗਿਆ ਸੀ।
ਇਹ ਵੀ ਪੜ੍ਹੋ- ਪਾਕਿ ਨੇ ਖਿੱਚ ਲਈ ਭਾਰਤ ਨਾਲ ਜੰਗ ਦੀ ਤਿਆਰੀ ! ਫ਼ੌਜ ਦੇ ਹਵਾਲੇ ਕਰ'ਤੀਆਂ ਸਾਰੀਆਂ ਟਰੇਨਾਂ ਤੇ ਰੇਲਵੇ ਸਟੇਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e