ਕੋਰੋਨਾ ਦੇ ਖੌਫ ਕਾਰਨ ਸ਼ਖਸ ਨੇ ਕੀਤੀ ਖੁਦਕੁਸ਼ੀ, ਰਿਪੋਰਟ ਆਈ ਨੈਗੇਟਿਵ

Sunday, Mar 29, 2020 - 05:14 PM (IST)

ਬੈਂਗਲੁਰੂ-ਪੂਰੀ ਦੁਨੀਆ 'ਚ ਪੈਰ ਪਸਾਰ ਚੁੱਕੇ ਖਤਰਨਾਕ ਕੋਰੋਨਾਵਾਇਰਸ ਦੇ ਲੋਕਾਂ 'ਚ ਇੰਨਾ ਖੌਫ ਪੈਦਾ ਕਰ ਦਿੱਤਾ ਹੈ, ਜਿਸ ਦੇ ਚਲਦਿਆਂ ਕਰਨਾਟਕ ਦੇ ਇਕ ਸ਼ਖਸ ਨੇ ਖੁਦਕੁਸ਼ੀ ਕਰ ਲਈ। ਦਰਅਸਲ ਕਰਨਾਟਕ ਦੇ ਉਡੁਪੀ 'ਚ ਰਹਿਣ ਵਾਲਾ ਗੋਪਾਲਕ੍ਰਿਸ਼ਣ ਨਾਂ ਦੇ ਸ਼ਖਸ ਨੇ ਕੋਰੋਨਾਵਾਇਰਸ ਦਾ ਸ਼ੱਕ ਹੋਣ ਕਾਰਨ ਖੁਦਕੁਸ਼ੀ ਕਰ ਲਈ ਪਰ ਜਦਕਿ ਉਸ ਦੀ ਰਿਪੋਰਟ ਨੈਗੇਟਿਵ ਆਈ।

ਦੱਸਣਯੋਗ ਹੈ ਕਿ ਉਸ ਦੇ ਖੁਦਕੁਸ਼ੀ ਕਰਨ ਦਾ ਕਾਰਨ ਉਸ ਸਮੇਂ ਸਾਹਮਣੇ ਆਇਆ ਜਦੋਂ ਉਸ ਵੱਲੋ ਲਿਖੇ ਗਏ ਸੁਸਾਇਡ ਨੋਟ 'ਚ ਇਸ ਸਬੰਧੀ ਜ਼ਿਕਰ ਕੀਤਾ ਸੀ। ਉਸ ਨੇ ਸੁਸਾਇਡ ਨੋਟ 'ਚ ਆਪਣੇ ਪਰਿਵਾਰ ਨੂੰ ਇਸ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਕਿਹਾ ਸੀ।  ਉਡੁਪੀ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਉਸ ਨੂੰ ਮਿ੍ਰਤਕ ਸ਼ਖਸ ਕੋਰੋਨਾਵਾਇਰਸ ਨਾਲ ਇਨਫੈਕਟਡ ਨਹੀਂ ਸੀ। 

ਸਿਹਤ ਮੰਤਰਾਲੇ ਮੁਤਾਬਕ ਹੁਣ ਦੇਸ਼ 'ਚ ਕੋਰੋਨਾਵਾਇਰਸ ਨਾਲ ਇਨਫੈਕਟਡ ਲੋਕਾਂ ਦਾ ਅੰਕੜਾ 1000 ਤੋਂ ਪਾਰ ਕਰ ਚੁੱਕਿਆ ਹੈ, ਜਦਕਿ 24 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਅਤੇ 80 ਲੋਕ ਹੁਣ ਤੱਕ ਠੀਕ ਵੀ ਹੋ ਚੁੱਕੇ ਹਨ। ਦੇਸ਼ ਭਰ 'ਚ ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਪੀ.ਐੱਮ ਮੋਦੀ ਨੇ 21 ਦਿਨਾਂ ਲਈ ਪੂਰੇ ਦੇਸ਼ 'ਚ ਲਾਕਡਾਊਨ ਦਾ ਐਲਾਨ ਕੀਤਾ ਸੀ। 


Iqbalkaur

Content Editor

Related News