ਰਾਜਸਥਾਨ ''ਚ ਮਾਂ-ਬਾਪ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਸ਼ਖ਼ਸ ਨੇ ਕੀਤੀ ਖ਼ੁਦਕੁਸ਼ੀ

Friday, Nov 04, 2022 - 05:27 PM (IST)

ਰਾਜਸਥਾਨ ''ਚ ਮਾਂ-ਬਾਪ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਸ਼ਖ਼ਸ ਨੇ ਕੀਤੀ ਖ਼ੁਦਕੁਸ਼ੀ

ਜੋਧਪੁਰ (ਭਾਸ਼ਾ)- ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ 'ਚ 38 ਸਾਲਾ ਸ਼ਖ਼ਸ ਨੇ ਪਰਿਵਾਰ ਦੇ 4 ਜੀਆਂ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਲੋਹਾਵਤ ਥਾਣੇ ਦੇ ਇੰਚਾਰਜ ਬਦਰੀ ਪ੍ਰਸਾਦ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ੰਕਰ ਲਾਲ ਨੇ ਆਪਣੇ ਪਿਤਾ ਸੋਨਾਰਾਮ (65) ਦਾ ਖੇਤ 'ਚ ਕੰਮ ਕਰਨ ਦੌਰਾਨ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬਾਅਦ 'ਚ ਉਸ ਨੇ ਆਪਣੀ ਮਾਂ ਚੰਪਾ (55) ਅਤੇ ਬੇਟਿਆਂ ਲਕਸ਼ਮਣ (10) ਅਤੇ ਦਿਨੇਸ਼ (8) ਦਾ ਵੀ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਾਰਿਆਂ ਦਾ ਕਤਲ ਕਰਨ ਤੋਂ ਬਾਅਦ ਸ਼ੰਕਰਲਾਲ ਨੇ ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਆਪਣੇ ਘਰ ਦੀ ਪਾਣੀ ਦੀ ਟੈਂਕੀ 'ਚ ਸੁੱਟ ਦਿੱਤੀਆਂ ਅਤੇ ਕੋਲ ਰਹਿਣ ਵਾਲੇ ਆਪਣੇ ਰਿਸ਼ਤੇਦਾਰ ਦੇ ਘਰ ਚੱਲਾ ਗਿਆ, ਜਿੱਥੇ ਉਸ ਨੇ ਪਾਣੀ ਦੀ ਟੈਂਕੀ 'ਚ ਛਾਲ ਮਾਰ ਜਾਨ ਦੇ ਦਿੱਤੀ।

ਥਾਣਾ ਇੰਚਾਰਜ ਨੇ ਦੱਸਿਆ ਕਿ ਪੀਵਲਾ ਪਿੰਡ ਵਾਸੀ ਸ਼ੰਕਰਲਾਲ ਅਫੀਮ ਦਾ ਨਸ਼ਾ ਕਰਦਾ ਸੀ। ਪ੍ਰਸਾਦ ਨੇ ਦੱਸਿਆ ਕਿ ਪੁਲਸ ਨੂੰ ਸ਼ੱਕ ਹੈ ਕਿ ਉਸ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਸ਼ੀਲਾ ਪਦਾਰਥ ਦਿੱਤਾ ਸੀ, ਕਿਉਂਕਿ ਘਰ ਦੇ ਸਮੇਂ ਘਰ 'ਚ ਹੀ ਮੌਜੂਦ ਉਸ ਦੀ ਪਤਨੀ ਅਤੇ ਹੋਰ ਲੋਕਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਪੁਲਸ ਨੇ ਸ਼ੁੱਕਰਵਾਰ ਨੂੰ ਪਾਣੀ ਦੀ ਟੈਂਕੀ 'ਚੋਂ ਸਾਰੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। 


author

DIsha

Content Editor

Related News