ਸੰਨਿਆਸੀ ਤੋਂ ਬਣੇ ਮੁੱਖ ਮੰਤਰੀ ਹੁਣ ‘ਭਗਵਾਨ’, ਅਯੁੱਧਿਆ ’ਚ ਸ਼ਖ਼ਸ ਨੇ ਬਣਵਾਇਆ ਯੋਗੀ ਆਦਿੱਤਿਆਨਾਥ ਦਾ ਮੰਦਰ

09/19/2022 4:44:37 PM

ਅਯੁੱਧਿਆ- ਸੰਨਿਆਸੀ ਤੋਂ ਮੁੱਖ ਮੰਤਰੀ ਬਣਨ ਮਗਰੋਂ ਯੋਗੀ ਆਦਿੱਤਿਆਨਾਥ ਹੁਣ ਅਯੁੱਧਿਆ ’ਚ ਕੁਝ ਲੋਕਾਂ ਲਈ ਭਗਵਾਨ ਬਣ ਗਏ ਹਨ। ਸ਼੍ਰੀਰਾਮ ਦੀ ਨਗਰੀ ’ਚ ਉਨ੍ਹਾਂ ਨੂੰ ਸਮਰਪਿਤ ਇਕ ਮੰਦਰ ਬਣਵਾਇਆ ਗਿਆ ਹੈ। ਇਸ ਮੰਦਰ ’ਚ ਉਨ੍ਹਾਂ ਦੀ ਆਦਮ ਕੱਦ ਮੂਰਤੀ ਵੀ ਬਣਾਈ ਗਈ ਹੈ। ਰੋਜ਼ਾਨਾ ਕੁਝ ਲੋਕ ਸੇਵੇਰ-ਸ਼ਾਮ ਉਨ੍ਹਾਂ ਦੀ ਆਰਤੀ ਉਤਾਰਦੇ ਹਨ ਅਤੇ ਪੂਜਾ ਕਰਦੇ ਹਨ। 

ਇਹ ਵੀ ਪੜ੍ਹੋ- ਜਨਮ ਦੇ 9 ਸਾਲਾਂ ਤੱਕ ਬਿਨਾਂ ਨਾਂ ਦੇ ਰਹੀ ਬੱਚੀ, ਤੇਲੰਗਾਨਾ ਦੇ CM ਨੇ ਰੱਖਿਆ ‘ਨਾਂ’, ਵਜ੍ਹਾ ਹੈ ਖ਼ਾਸ

PunjabKesari

ਪ੍ਰਭਾਕਰ ਮੌਰਿਆ ਨਾਂ ਦੇ ਇਕ ਸ਼ਖਸ ਨੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਅਤੇ ਇਸ ਦਾ ਨਾਂ ‘ਸ਼੍ਰੀ ਯੋਗੀ ਮੰਦਰ’ ਰੱਖਿਆ ਹੈ। ਇਹ ਮੰਦਰ ਅਯੁੱਧਿਆ ਤੋਂ ਕਰੀਬ 25 ਕਿਲੋਮੀਟਰ ਦੂਰ ਭਰਤਕੁੰਡ ਖੇਤਰ ’ਚ ਫੈਜਾਬਾਦ-ਪ੍ਰਯਾਗਰਾਜ ਹਾਈਵੇਅ ’ਤੇ ਬਣਵਾਇਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਭਰਤਕੁੰਡ ਉਹ ਥਾਂ ਹੈ, ਜਿੱਥੇ ਭਗਵਾਨ ਰਾਮ ਦੇ ਭਰਾ ਭਰਤ ਨੇ ਉਨ੍ਹਾਂ ਨੂੰ ਬਨਵਾਸ ਜਾਂਦੇ ਸਮੇਂ ਵਿਦਾਈ ਦਿੱਤੀ ਸੀ। ਖ਼ੁਦ ਨੂੰ ਯੋਗੀ ਪ੍ਰਚਾਰਕ ਦੱਸਣ ਵਾਲੇ ਪ੍ਰਭਾਕਰ ਨੇ ਇਸ ਮੰਦਰ ’ਚ ਨਾ ਸਿਰਫ ਮੁੱਖ ਮੰਤਰੀ ਦੀ ਮੂਰਤੀ ਬਣਵਾਈ ਸਗੋਂ ਪੂਜਾ ਅਤੇ ਭੋਗ ਦੀ ਵਿਵਸਥਾ ਵੀ ਕੀਤੀ ਹੈ।

ਇਹ ਵੀ ਪੜ੍ਹੋ- ਕੁਨੋ ਨੈਸ਼ਨਲ ਪਾਰਕ ’ਚ 8 ਚੀਤਿਆਂ ਦੇ ਆਉਣ ਨਾਲ ਹੁਣ ਪਿੰਡ ਵਾਸੀਆਂ ਨੂੰ ਸਤਾ ਰਿਹੈ ਇਹ ਡਰ

PunjabKesari

ਪ੍ਰਭਾਕਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਯੋਗੀ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਜਨ ਕਲਿਆਣ ਦੇ ਕੰਮ ਕੀਤੇ ਹਨ, ਉਨ੍ਹਾਂ ਨੂੰ ਦੇਵਤਾ ਵਰਗਾ ਸਥਾਨ ਮਿਲ ਗਿਆ ਹੈ। ਮੰਦਰ ’ਚ ਧਨੁਸ਼ ਅਤੇ ਬਾਣ ਨਾਲ ਯੋਗੀ ਆਦਿੱਤਿਆਨਾਥ ਦੀ ਆਦਮ ਕੱਦ ਮੂਰਤੀ ਸਥਾਪਤ ਕੀਤੀ ਗਈ ਹੈ। ਇਸ ਮੂਰਤੀ ਨੂੰ ਭਗਵਾ ਰੰਗ ’ਚ ਰੰਗਿਆ ਗਿਆ ਹੈ। 

ਇਹ ਵੀ ਪੜ੍ਹੋ-  ਹੈਰਾਨੀਜਨਕ ਮਾਮਲਾ: ਵਿਆਹ ਦੇ 8 ਸਾਲ ਬਾਅਦ ਪਤਾ ਲੱਗਾ ਔਰਤ ਤੋਂ ਪੁਰਸ਼ ਬਣਿਆ ਸੀ ਪਤੀ

PunjabKesari

ਪ੍ਰਭਾਕਰ ਨੇ ਦਾਅਵਾ ਕੀਤਾ ਹੈ ਕਿ ਜਿਸ ਦਿਨ ਅਯੁੱਧਿਆ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਰ ਦਾ ਭੂਮੀ ਪੂਜਨ ਕੀਤਾ ਗਿਆ ਸੀ, ਉਸੇ ਦਿਨ ਇਸ ਮੰਦਰ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਮੰਦਰ ਇਸੇ ਸਾਲ ਸਾਵਣ ਦੇ ਮਹੀਨੇ ’ਚ ਬਣ ਕੇ ਤਿਆਰ ਹੋਇਆ ਹੈ।

ਇਹ ਵੀ ਪੜ੍ਹੋ- ਰਾਜਸਥਾਨ: ਕੋਰਟ ਦੇ ਬਾਹਰ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ

PunjabKesari


Tanu

Content Editor

Related News