11 ਸਾਲਾ ਧੀ ਨਾਲ ਕਈ ਵਾਰ ਜਬਰ ਜ਼ਿਨਾਹ ਕਰਨ ਵਾਲਾ ਕਲਯੁੱਗੀ ਪਿਓ ਗ੍ਰਿਫ਼ਤਾਰ

Thursday, Sep 29, 2022 - 10:30 AM (IST)

11 ਸਾਲਾ ਧੀ ਨਾਲ ਕਈ ਵਾਰ ਜਬਰ ਜ਼ਿਨਾਹ ਕਰਨ ਵਾਲਾ ਕਲਯੁੱਗੀ ਪਿਓ ਗ੍ਰਿਫ਼ਤਾਰ

ਨਗਾਓਂ (ਭਾਸ਼ਾ)- ਆਸਾਮ ਦੇ ਨਗਾਓਂ ਜ਼ਿਲ੍ਹੇ 'ਚ ਇਕ ਪਿਤਾ ਨੂੰ ਆਪਣੀ 11 ਸਾਲਾ ਧੀ ਨਾਲ ਕਈ ਵਾਰ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਬਰ ਜ਼ਿਨਾਹ ਦੀ ਆਖ਼ਰੀ ਘਟਨਾ 20 ਸਤੰਬਰ ਨੂੰ ਕਚੁਆ ਥਾਣਾ ਖੇਤਰ ਦੇ ਲੋਂਗਜਾਪ ਸਥਿਤ ਦੋਸ਼ੀ ਦੇ ਘਰ ਹੋਈ ਸੀ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ,''ਅਪਰਾਧ ਕਰਨ ਤੋਂ ਬਾਅਦ ਦੋਸ਼ੀ ਪਿਤਾ ਘਰੋਂ ਦੌੜ ਗਿਆ। ਪੂਰੀ ਘਟਨਾ ਸੁਣ ਕੇ ਕੁੜੀ ਨੇ ਮਾਂ ਨੇ ਜਦੋਂ ਸਥਾਨਕ ਲੋਕਾਂ ਨਾਲ ਸੰਪਰਕ ਕੀਤਾ ਤਾਂ ਕਿਸੇ ਨੇ ਉਸ 'ਤੇ ਧਿਆਨ ਨਹੀਂ ਦਿੱਤਾ।''

ਉਨ੍ਹਾਂ ਦੱਸਿਆ ਕਿ ਔਰਤ ਨੇ 27 ਸਤੰਬਰ ਨੂੰ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ,''ਪੁਲਸ ਤੁਰੰਤ ਹਰਕਤ 'ਚ ਆਈ ਅਤੇ ਉਸੇ ਦਿਨ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।'' ਕੁੜੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਪਹਿਲਾਂ ਵੀ ਉਸ ਦੀ ਧੀ ਨਾਲ ਜਬਰ ਜ਼ਿਨਾਹ ਕੀਤਾ ਸੀ, ਜਿਸ ਦੇ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਹ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਸੀ। ਦੋਸ਼ੀ ਨੂੰ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਇਕ ਹਿਾਰਸਤ 'ਚ ਭੇਜ ਦਿੱਤਾ ਗਿਆ।


author

DIsha

Content Editor

Related News