ਪਤਨੀ ਨੂੰ 3 ਤਲਾਕ ਦੇਣ ਦੇ ਦੋਸ਼ ਹੇਠ ਵਿਅਕਤੀ ਗ੍ਰਿਫਤਾਰ
Saturday, Aug 10, 2019 - 06:27 PM (IST)

ਨਵੀਂ ਦਿੱਲੀ— ਕੌਮੀ ਰਾਜਧਾਨੀ ਦਿੱਲੀ ਵਿਖੇ ਇਕ ਵਿਅਕਤੀ ਨੂੰ ਆਪਣੀ ਪਤਨੀ ਨੂੰ 3 ਤਲਾਕ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਸ਼ਨੀਵਾਰ ਦੱਸਿਆ ਕਿ ਉਤਰੀ ਦਿੱਲੀ ਦੇ ਇਕ ਪੁਲਸ ਥਾਣੇ ’ਚ ਦਰਜ ਹੋਈ ਸ਼ਿਕਾਇਤ ਪਿਛੋਂ ਉਕਤ ਗ੍ਰਿਫਤਾਰੀ ਹੋਈ । ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਲਗਭਗ 8 ਸਾਲ ਪਹਿਲਾਂ ਆਤੀਰ ਸ਼ਮੀਨ ਨਾਲ ਹੋਇਆ ਸੀ। ਇਸ ਸਾਲ 23 ਜੂਨ ਉਸ ਦੇ ਪਤੀ ਨੇ ਵਟ੍ਹਸਐਪ ’ਤੇ 3 ਤਲਾਕ ਦੇ ਦਿੱਤਾ।