ਵਹੁਟੀ ਦੇ ਸਾਹਮਣੇ ਅੰਕਲ ਕਹਿਣ ਤੋਂ ਨਾਰਾਜ਼ ਹੋਇਆ ਸ਼ਖਸ, ਦੋਸਤਾਂ ਨੂੰ ਸੱਦ ਕੇ ਫੈਂਟ 'ਤਾ ਦੁਕਾਨਦਾਰ

Sunday, Nov 03, 2024 - 11:08 PM (IST)

ਵਹੁਟੀ ਦੇ ਸਾਹਮਣੇ ਅੰਕਲ ਕਹਿਣ ਤੋਂ ਨਾਰਾਜ਼ ਹੋਇਆ ਸ਼ਖਸ, ਦੋਸਤਾਂ ਨੂੰ ਸੱਦ ਕੇ ਫੈਂਟ 'ਤਾ ਦੁਕਾਨਦਾਰ

ਭੋਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਇਕ ਦੁਕਾਨਦਾਰ ਨੂੰ ਸਾੜ੍ਹੀ ਖਰੀਦਣ ਆਏ ਇਕ ਗਾਹਕ ਨੂੰ ਆਪਣੀ ਪਤਨੀ ਦੇ ਸਾਹਮਣੇ ਅੰਕਲ ਕਹਿ ਕੇ ਬੁਲਾਉਣਾ ਭਾਰੀ ਪੈ ਗਿਆ। ਜਿਸ ਤੋਂ ਬਾਅਦ ਗਾਹਕ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਦੁਕਾਨਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ।

ਇਹ ਘਟਨਾ ਮਿਸਰੋਦ ਥਾਣਾ ਖੇਤਰ ਦੀ ਹੈ। ਥਾਣਾ ਸਦਰ ਦੇ ਇੰਚਾਰਜ ਮਨੀਸ਼ ਰਾਜ ਸਿੰਘ ਭਦੌੜੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਵਿਸ਼ਾਲ ਸ਼ਾਸਤਰੀ ਦੀ ਜਟਾਖੇੜੀ 'ਚ ਦੁਕਾਨ ਹੈ। ਸ਼ਨੀਵਾਰ ਨੂੰ ਰੋਹਿਤ ਨਾਂ ਦਾ ਵਿਅਕਤੀ ਆਪਣੀ ਪਤਨੀ ਨਾਲ ਸਾੜ੍ਹੀ ਖਰੀਦਣ ਲਈ ਦੁਕਾਨ 'ਤੇ ਆਇਆ। ਇਸ ਦੌਰਾਨ ਕਾਫੀ ਦੇਰ ਤੱਕ ਸਾੜ੍ਹੀਆਂ ਦੇਖਣ ਤੋਂ ਬਾਅਦ ਵੀ ਉਸ ਨੂੰ ਸਾੜ੍ਹੀਆਂ ਪਸੰਦ ਨਹੀਂ ਆਈਆਂ। ਜਦੋਂ ਦੁਕਾਨਦਾਰ ਵਿਸ਼ਾਲ ਨੇ ਉਸ ਨੂੰ ਸਾੜ੍ਹੀਆਂ ਦੀ ਰੇਂਜ ਪੁੱਛੀ ਤਾਂ ਰੋਹਿਤ ਨੇ ਇਕ ਹਜ਼ਾਰ ਰੁਪਏ ਦੱਸਿਆ ਅਤੇ ਕਿਹਾ ਕਿ ਇਸ ਤੋਂ ਉੱਪਰ ਦੀ ਵੀ ਰੇਂਜ ਦੀ ਹੈ ਤਂ ਦਿਖਾ ਦਿਓ, ਸਾਨੂੰ ਮਾੜਾ ਨਾ ਸਮਝੋ। 

ਇਹ ਵੀ ਪੜ੍ਹੋ : WhatsApp ਦੀ ਵੱਡੀ ਕਾਰਵਾਈ, 85 ਲੱਖ ਭਾਰਤੀ ਯੂਜ਼ਰਸ ਦੇ ਅਕਾਊਂਟ ਕੀਤੇ ਬੈਨ

ਅੰਕਲ ਬੋਲਣ ਤੋਂ ਹੋਇਆ ਨਾਰਾਜ਼
ਇਸ 'ਤੇ ਦੁਕਾਨਦਾਰ ਵਿਸ਼ਾਲ ਨੇ ਕਿਹਾ ਕਿ ਅੰਕਲ ਮੈਂ ਹੋਰ ਰੇਂਜ ਦੀਆਂ ਸਾੜ੍ਹੀਆਂ ਦਿਖਾ ਦਿੰਦਾ ਹਾਂ, ਤਾਂ ਉਸ 'ਤੇ ਗਾਹਕ ਰੋਹਿਤ ਭੜਕ ਗਿਆ ਅਤੇ ਦੁਕਾਨਦਾਰ ਨੂੰ ਬੋਲਿਆ ਕਿ ਉਸ ਨੇ ਅੰਕਲ ਕਿਉਂ ਬੋਲਿਆ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਹੋਈ ਅਤੇ ਰੋਹਿਤ ਆਪਣੇ ਪਰਿਵਾਰ ਨੂੰ ਲੈ ਕੇ ਚਲਾ ਗਿਆ। ਥੋੜ੍ਹੀ ਦੇਰ ਬਾਅਦ ਰੋਹਿਤ ਆਪਣੇ ਸਾਥੀਆਂ ਨਾਲ ਦੁਕਾਨ 'ਤੇ ਪੁੱਜਾ ਅਤੇ ਵਿਸ਼ਾਲ ਨੂੰ ਦੁਕਾਨ ਤੋਂ ਬਾਹਰ ਕੱਢ ਕੇ ਸੜਕ 'ਤੇ ਜੰਮ ਕੇ ਡੰਡਿਆਂ, ਬੈਲਟਾਂ ਅਤੇ ਲੱਤਾਂ ਨਾਲ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। 

ਬਾਅਦ ਵਿਚ ਵਿਸ਼ਾਲ ਸ਼ਾਸਤਰੀ ਨੇ ਮਿਸਰੋਦ ਥਾਣੇ ਵਿਚ ਆ ਕੇ ਐੱਫਆਈਆਰ ਦਰਜ ਕਰਵਾਈ, ਜਿੱਥੋਂ ਉਸ ਨੂੰ ਮੈਡੀਕਲ ਲਈ ਭੇਜ ਦਿੱਤਾ ਗਿਆ। ਫਿਲਹਾਲ ਪੁਲਸ ਨੇ ਦੋਸ਼ੀ ਰੋਹਿਤ ਅਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਰੋਹਿਤ ਅਤੇ ਉਸ ਦੇ ਸਾਥੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News