ਕੋਵਿਡ-19 ਸੈਂਟਰ ''ਚੋਂ ਫਰਾਰ ਵਿਅਕਤੀ 4 ਦਿਨ ਬਾਅਦ ਗ੍ਰਿਫਤਾਰ

Wednesday, Apr 22, 2020 - 12:29 AM (IST)

ਕੋਵਿਡ-19 ਸੈਂਟਰ ''ਚੋਂ ਫਰਾਰ ਵਿਅਕਤੀ 4 ਦਿਨ ਬਾਅਦ ਗ੍ਰਿਫਤਾਰ

ਮੇਦਿਨੀਨਗਰ-ਪਲਾਮੂ ਦੇ ਸਦਰ ਹਸਪਤਾਲ ਦੇ ਕੋਵਿਡ-19 ਕੇਅਰ ਸੈਂਟਰ 'ਚੋਂ ਫਰਾਰ 26 ਸਾਲਾ ਜਤਿੰਦਰ ਚੌਧਰੀ ਨੂੰ ਸੋਮਵਾਰ ਨੂੰ ਵਿਸ਼ੇਸ਼ ਪੁਲਸ ਦਲ ਨੇ ਗੰਨੇ ਦੇ ਖੇਤਾਂ 'ਚੋਂ ਫੜਿਆ ਜਿਥੇ ਉਹ ਲੁੱਕਿਆ ਹੋਇਆ ਸੀ। ਇਹ ਕੋਰੋਨਾ ਸ਼ੱਕੀ 18 ਅਪ੍ਰੈਲ ਨੂੰ ਸੈਂਟਰ ਦੇ ਸੁਰੱਖਿਆ ਇੰਤਜ਼ਾਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਉਸ ਨੂੰ ਮੇਦਿਨੀਨਗਰ 'ਚ ਪਿਛਲੇ 16 ਅਪ੍ਰੈਲ ਨੂੰ ਕੋਵਿਡ ਸੈਂਟਰ 'ਚ ਦਾਖਲ ਕੀਤਾ ਗਿਆ ਸੀ।

ਇਸ ਦੇ ਬਾਰੇ 'ਚ ਮੇਦਿਨੀਨਗਰ ਸਬ-ਡਵੀਜ਼ਨ ਪੁਲਸ ਅਧਿਕਾਰੀ ਸੰਦੀਪ ਕੁਮਾਰ ਗੁਪਤਾ ਨੇ ਪ੍ਰੈੱਸ ਰਿਲੀਜ਼ ਜਾਰੀ ਕਰਕੇ ਦੱਸਿਆ ਕਿ ਚੌਥਰੀ ਗੜਵਾ ਜ਼ਿਲੇ ਦਾ ਰਹਿਣ ਵਾਲਾ ਸੀ ਜਿਸ ਨੂੰ ਸ਼ੱਕੀ ਪਾਏ ਜਾਣ ਤੋਂ ਬਾਅਦ ਕੋਵਿਡ ਕੇਅਰ ਸੈਂਟਰ 'ਚ ਦਾਖਲ ਕਰਕੇ ਉਸ ਦੇ ਸੈਂਪਲ ਲਏ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਫਰਾਰ ਵਿਅਕਤੀ ਨੂੰ ਚੈਨਪੁਰ ਥਾਣਾ ਖੇਤਰ ਦੇ ਖੁਰਾ ਪਿੰਡ ਦੇ ਨੇੜੇ ਇਕ ਖੇਤ 'ਚੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਥੇ ਉਹ ਲੁੱਕਿਆ ਹੋਇਆ ਸੀ। ਗੁਪਤਾ ਨੇ ਦੱਸਿਆ ਕਿ ਜਤਿੰਦਰ ਚੌਧਰੀ ਸੈਂਟਰ 'ਚੋਂ ਭੱਜ ਗਿਆ ਸੀ, ਇਸ ਲਈ ਉਸ ਦੇ ਵਿਰੁੱਧ ਭਾਰਤੀ ਕਾਨੂੰਨ ਦੀ ਧਾਰਾ-188, 269 ਅਤੇ 270 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


author

Karan Kumar

Content Editor

Related News