ਮਮਤਾ ਕੋਲ 16.72 ਲੱਖ ਰੁਪਏ ਦੀ ਪੂੰਜੀ, 9 ਗ੍ਰਾਮ ਗਹਿਣੇ, ਕਾਰ ਕੋਈ ਨਹੀਂ

Saturday, Mar 13, 2021 - 01:00 AM (IST)

ਮਮਤਾ ਕੋਲ 16.72 ਲੱਖ ਰੁਪਏ ਦੀ ਪੂੰਜੀ, 9 ਗ੍ਰਾਮ ਗਹਿਣੇ, ਕਾਰ ਕੋਈ ਨਹੀਂ

ਨੰਦੀਗ੍ਰਾਮ - ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਕੋਲ ਕੁੱਲ 16.72 ਲੱਖ ਰੁਪਏ ਦੀ ਪੂੰਜੀ ਹੈ। ਚੋਣ ਕਮਿਸ਼ਨ ਕੋਲ ਜਮ੍ਹਾ ਕਰਵਾਏ ਆਪਣੇ ਹਲਫਨਾਮੇ ਵਿਚ ਮਮਤਾ ਨੇ ਦੱਸਿਆ ਹੈ ਕਿ ਉਸ ਕੋਲ ਕੋਈ ਕਾਰ ਜਾਂ ਜਾਇਦਾਦ ਨਹੀਂ ਹੈ। 66 ਸਾਲ ਦੀ ਮਮਤਾ ਦੀ ਕੁੱਲ ਚੱਲ ਜਾਇਦਾਦ 16.72 ਲੱਖ ਰੁਪਏ ਦੀ ਹੈ। 2016 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਮਮਤਾ ਨੇ 30.45 ਲੱਖ ਰੁਪਏ ਦੀ ਜਾਇਦਾਦ ਹੋਣ ਦਾ ਐਲਾਨ ਕੀਤਾ ਸੀ।

ਤਾਜ਼ਾ ਹਲਫਨਾਮੇ ਮੁਤਾਬਕ ਮੁੱਖ ਮੰਤਰੀ ਕੋਲ 69,255 ਰੁਪਏ ਨਕਦ ਹਨ। 13.53 ਲੱਖ ਰੁਪਏ ਬੈਂਕ ਵਿਚ ਜਮ੍ਹਾ ਹਨ। ਇਨ੍ਹਾਂ ਵਿਚੋਂ 1.51 ਲੱਖ ਰੁਪਏ ਉਨ੍ਹਾਂ ਦੇ ਚੋਣ ਖਰਚੇ ਦੇ ਖਾਤੇ ਵਿਚ ਹਨ। ਉਨ੍ਹਾਂ ਰਾਸ਼ਟਰੀ ਬਚਤ ਪ੍ਰਮਾਣ ਪੱਤਰ (ਐੱਨ. ਐੱਸ. ਸੀ.) ਯੋਜਨਾ ਵਿਚ 18,490 ਰੁਪਏ ਜਮ੍ਹਾ ਕਰਵਾਏ ਹੋਏ ਹਨ। ਬੈਨਰਜੀ ਕੋਲ ਸਿਰਫ 9 ਗ੍ਰਾਮ ਗਹਿਣੇ ਹਨ। ਉਨ੍ਹਾਂ ਦੀ ਕੀਮਤ 43,837 ਰੁਪਏ ਹੈ। ਮੁੱਖ ਮੰਤਰੀ ਵਿਰੁੱਧ ਕੋਈ ਵੀ ਅਪਰਾਧਿਕ ਮਾਮਲਾ ਪੈਂਡਿੰਗ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News