ਮਮਤਾ ਬੈਨਰਜੀ ਨੇ PM ਮੋਦੀ ਨੂੰ ਲਿਖੀ ਚਿੱਠੀ, ਫੰਡਿੰਗ ’ਚ ਦੇਰੀ ’ਤੇ ਜਤਾਈ ਚਿੰਤਾ

Friday, Feb 21, 2020 - 02:32 PM (IST)

ਮਮਤਾ ਬੈਨਰਜੀ ਨੇ PM ਮੋਦੀ ਨੂੰ ਲਿਖੀ ਚਿੱਠੀ, ਫੰਡਿੰਗ ’ਚ ਦੇਰੀ ’ਤੇ ਜਤਾਈ ਚਿੰਤਾ

ਕੋਲਕਾਤਾ—ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਸੂਬੇ ਲਈ ਕੇਂਦਰੀ ਫੰਡ ’ਚ ਕਟੌਤੀ ਅਤੇ ਇਸ ਨੂੰ ਜਾਰੀ ਕਰਨ ’ਚ ‘ਅਚਾਨਕ ਦੇਰੀ’ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਮਮਤਾ ਬੈਨਰਜੀ ਨੇ ਕਿਹਾ ਹੈ ਕਿ ਸੂਬੇ ਨੂੰ ਜਨਵਰੀ 2020 ਤੱਕ 50,000 ਕਰੋੜ ਰੁਪਏ ਦੇ ਕੁੱਲ ਕੇਂਦਰੀ ਫੰਡ ਦਾ ਆਪਣਾ ਹਿੱਸਾ ਹੁਣ ਤੱਕ ਨਹੀਂ ਮਿਲਿਆ ਹੈ।  ਆਪਣੀ ਚਿੱਠੀ ’ਚ ਮੁੱਖ ਮੰਤਰੀ ਬੈਨਰਜੀ ਨੇ ਕਿਹਾ ਹੈ ਕਿ 2019-20 ’ਚ ਰਾਸ਼ਟਰੀ ਜੀ.ਡੀ.ਪੀ ਦੇ 5 ਫੀਸਦੀ ਦਰ ਰਹਿਣ ਦੇ ਮੁਕਾਬਲੇ ’ਚ ਸੂਬਾ ਦੀ ਜੀ.ਡੀ.ਪੀ 10.4 ਫੀਸਦੀ ਤੋਂ ਅੱਗੇ ਵਧੀ ਹੈ। 

PunjabKesari

ਬੈਨਰਜੀ ਨੇ ਲਿਖਿਆ, ‘‘ਕੇਂਦਰ ਸਰਕਾਰ ਤੋਂ ਸੂਬੇ ਲਈ ਕੇਂਦਰੀ ਫੰਡ ’ਚ ਕਟੌਤੀ ਅਤੇ ਸਾਡੇ ਲਈ ਧਨਰਾਸ਼ੀ ਜਾਰੀ ਕਰਨ ’ਚ ਅਚਾਨਕ ਦੇਰੀ ਨੂੰ ਲੈ ਕੇ ਡੂੰਘੀ ਚਿੰਤਾ ਦੇ ਨਾਲ ਮੈਂ ਚਿੱਠੀ ਲਿਖ ਰਹੀ ਹਾਂ।’’ ਉਨ੍ਹਾਂ ਨੇ ਕਿਹਾ ਹੈ ਕਿ ਅਚਾਨਕ ਦੇਰੀ ਦੇ ਨਾਲ ਸੂਬੇ ਦੇ ਕਲਿਆਣ ਲਈ ਵਚਨਬੱਧਤਾ ਨੂੰ ਪੂਰਾ ਕਰਨ ’ਚ ਵੱਡੀਆਂ ਮੁਸ਼ਕਿਲਾਂ ਹੋ ਰਹੀਆਂ ਹਨ। ਉਨ੍ਹਾਂ ਨੇ ਆਪਣੀ ਚਿੱਠੀ ’ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ ਸੂਬੇ ਨੂੰ 11,000 ਕਰੋੜ ਰੁਪਏ ਤੋਂ ਜ਼ਿਆਦਾ ਫੰਡ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੰਗਾਲ ਨੂੰ ਵੱਖ-ਵੱਖ ਕੇਂਦਰ ਸਪਾਂਸਰ ਯੋਜਨਾਵਾਂ ਲਈ ਅਨੁਮਾਨਿਤ 36,000 ਕਰੋੜ ਰੁਪਏ ਨਹੀਂ ਮਿਲੇ ਹਨ। 


author

Iqbalkaur

Content Editor

Related News