ਮਮਤਾ ਬੈਨਰਜੀ ਬੋਲੀਂ- ਕੋਰੋਨਾ ਸੰਕਟ ''ਚ ਫਿਰਕੂ ਤਣਾਅ ਪੈਦਾ ਨਹੀਂ ਹੋਣ ਦਿਆਂਗੀ

05/12/2020 6:27:03 PM

ਕੋਲਕਾਤਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਵਿਰੋਧੀਆਂ ਨੂੰ ਇੱਕ ਵਾਰ ਫਿਰ ਆਪਣੇ ਰਵੱਈਏ ਨਾਲ ਰੂ-ਬਰੂ ਕਰਵਾਇਆ ਹੈ। ਮਮਤਾ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੈਂਸ 'ਚ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਣ ਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਮੈਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਦੌਰਾਨ ਵੀ ਕਹੀ ਸੀ, ਪਰ ਕੁੱਝ ਲੋਕ ਸੋਚਦੇ ਹਨ ਕਿ ਕੋਰੋਨਾ ਦੌਰਾਨ ਉਹ ਫਿਰਕੂ ਤਣਾਅ ਪੈਦਾ ਕਰਣਗੇ ਤਾਂ ਮੈਂ ਅਜਿਹਾ ਨਹੀਂ ਹੋਣ ਦਿਆਂਗੀ। ਮਮਤਾ ਬੈਨਰ

ਜੀ ਨੇ ਆਪਣੇ ਵਿਰੋਧੀਆਂ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ, "ਮੇਰੇ ਨਾਲ ਰਾਜਨੀਤਿਕ ਤੌਰ' ਤੇ ਲੜਨ ਲਈ ਕਾਫ਼ੀ ਸਮਾਂ ਹੈ, ਸਬਰ ਰੱਖੋ, ਚੋਣ ਅਜੇ ਦੂਰ ਹੈ।"

ਕੇਂਦਰ 'ਤੇ 52 ਹਜ਼ਾਰ ਕਰੋੜ ਬਕਾਇਆ ਹੈ
ਮਮਤਾ ਬੈਨਰਜੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਾਲ ਹੋਏ ਵੀਡੀਓ ਕਾਨਫਰੰਸਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਪੀ.ਐਮ ਨਾਲ ਮੀਟਿੰਗ ਕਰਦੇ ਹਾਂ ਤਾਂ ਸਾਨੂੰ ਉਮੀਦ ਰਹਿੰਦੀ ਹੈ ਕਿ ਕੁੱਝ ਮਿਲੇਗਾ ਪਰ ਸਾਨੂੰ ਹਮੇਸ਼ਾ ਨਿਰਾਸ਼ਾ ਹੱਥ ਲੱਗਦੀ ਹੈ, ਕੇਂਦਰ 'ਤੇ ਸਾਡਾ 52,000 ਕਰੋੜ ਰੁਪਏ ਬਕਾਇਆ ਹੈ।

ਕਮਾਈ ਦਾ ਜ਼ਰੀਆ ਬੰਦ ਹੋ ਗਿਆ
ਮਮਤਾ ਬੈਨਰਜੀ ਨੇ ਕਿਹਾ ਕਿ ਸਾਡੀ ਕਮਾਈ ਦਾ ਜ਼ਰੀਆ ਬੰਦ ਹੋ ਗਿਆ ਹੈ ਪਰ ਖਰਚ ਤਾਂ ਸਾਨੂੰ ਕਰਣਾ ਹੀ ਹੈ। ਲੋਕ ਪ੍ਰੇਸ਼ਾਨੀ 'ਚ ਹਨ ਉਨ੍ਹਾਂ ਕੋਲ ਪੈਸੇ ਨਹੀਂ ਹਨ। ਮਮਤਾ ਬੈਨਰਜੀ ਨੇ ਕਿਹਾ ਕਿ ਕੱਲ ਪੀ.ਐਮ. ਨੇ ਕਿਹਾ ਕਿ ਕੋਰੋਨਾ ਰਹਿਣ ਵਾਲਾ ਹੈ ਅਤੇ ਸਾਨੂੰ ਇਸ ਤੋਂ ਨਜਿੱਠਣਾ ਹੋਵੇਗਾ ਪਰ ਇੱਕ ਸੰਤੁਲਨ ਹੋਣਾ ਚਾਹੀਦਾ, ਕੋਰੋਨਾ ਤੋਂ ਵੀ ਨਜਿੱਠਿਆ ਜਾਵੇ ਅਤੇ ਲੋਕਾਂ ਦੀ ਜਿੰਦਗੀ ਵੀ ਬਚਾਈ ਜਾਵੇ।

ਜਾਰੀ ਰਹੇ ਲਾਕਡਾਊਨ
ਪੱਛਮੀ ਬੰਗਾਲ ਦੀ ਸੀ.ਐਮ. ਨੇ ਕਿਹਾ ਕਿ ਲਾਕਡਾਊਨ ਨੂੰ ਹਾਲੇ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਗ੍ਰੀਨ ਜੋਨ ਵਾਲੇ ਜ਼ਿਲ੍ਹਿਆਂ 'ਚ ਬੱਸਾਂ ਚੱਲਣਗੀਆਂ।


Inder Prajapati

Content Editor

Related News