ਮਮਤਾ-ਆਦਿਤਿਆ ਦੀ ਪੀ.ਐੱਮ. ਮੋਦੀ ਨੂੰ ਚਿੱਠੀ- ਕੋਰੋਨਾ ਸੰਕਟ ਬਰਕਰਾਰ, ਟਾਲ ਦਿਓ ਪ੍ਰੀਖਿਆਵਾਂ

Monday, Aug 24, 2020 - 08:08 PM (IST)

ਨਵੀ ਦਿੱਲੀ - ਕੋਰੋਨਾ ਵਾਇਰਸ ਸੰਕਟ ਵਿਚਾਲੇ JEE-NEET ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵਿਵਾਦ ਜਾਰੀ ਹੈ ਵਿਦਿਆਰਥੀਆਂ ਵਲੋਂ ਆਨਲਾਈਨ ਮੁਹਿੰਮ ਚਲਾ ਕੇ ਕੇਂਦਰ ਸਰਕਾਰ ਤੋਂ ਇਸ ਪ੍ਰੀਖਿਆ ਨੂੰ ਰੱਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ 'ਤੇ ਮਹਾਰਾਸ਼ਟਰ ਸਰਕਾਰ 'ਚ ਮੰਤਰੀ ਅਤੇ ਸ਼ਿਵ ਸੈਨਾ ਨੇਤਾ ਆਦਿਤਿਆ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਆਦਿਤਿਆ ਨੇ ਪੀ.ਐੱਮ. ਮੋਦੀ  ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਪ੍ਰੀਖਿਆਵਾਂ ਨੂੰ ਟਾਲ ਦੇਣਾ ਚਾਹੀਦਾ ਹੈ।

ਆਦਿਤਿਆ ਨੇ ਆਪਣੀ ਚਿੱਠੀ 'ਚ ਲਿਖਿਆ ਹੈ ਕਿ ਤੁਹਾਡੀ ਅਗਵਾਈ 'ਚ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਖਿਲਾਫ ਲੜਾਈ ਲੜ ਰਿਹਾ ਹੈ, ਲਗਾਤਾਰ ਵੱਧ ਦੇ ਅੰਕੜਿਆਂ ਕਾਰਨ ਜ਼ਿਆਦਾਤਰ ਲੋਕ ਅਜੇ ਵੀ ਘਰ 'ਚ ਹੀ ਹਨ। ਦੁਨੀਆ 'ਚ ਇਸ ਸਮੇਂ ਜਿੱਥੇ ਵੀ ਸਕੂਲ, ਕਾਲਜ ਖੁੱਲ੍ਹ ਰਹੇ ਹਨ, ਉੱਥੇ ਕੋਰੋਨਾ ਮਾਮਲੇ ਦੀ ਗਿਣਤੀ ਵੱਧ ਰਹੀ ਹੈ।

ਆਦਿਤਿਆ ਨੇ ਅਪੀਲ ਕਰਦੇ ਹੋਏ ਲਿਖਿਆ ਕਿ ਤੁਸੀ ਇਸ ਮਾਮਲੇ 'ਚ ਦਖਲ ਦਿਓ ਅਤੇ ਹਰ ਤਰ੍ਹਾਂ ਦੇ ਐਂਟਰੇਂਸ ਐਗਜ਼ਾਮ ਅਤੇ ਹੋਰ ਕਿਸੇ ਤਰ੍ਹਾਂ ਦੀ ਵਿਦਿਅਕ ਗਤੀਵਿਧੀ, ਜਿਸ ਦੇ ਕਾਰਨ ਭੀੜ ਇਕੱਠੀ ਹੋਵੇ ਉਸ ਨੂੰ ਰੱਦ ਕਰਵਾਓ। ਸਾਨੂੰ ਇਸ ਗੱਲ 'ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਪੜ੍ਹਾਈ ਦਾ ਨਵਾਂ ਸਾਲ ਜਨਵਰੀ 2021 ਤੋਂ ਸ਼ੁਰੂ ਕੀਤਾ ਜਾਵੇ, ਤਾਂਕਿ ਕਿਸੇ ਵੀ ਬੱਚੇ ਦੀ ਪੜ੍ਹਾਈ ਨਾ ਰੁੱਕ ਸਕੇ।

ਆਦਿਤਿਆ ਠਾਕਰੇ ਤੋਂ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ। ਮਮਤਾ ਨੇ ਅਪੀਲ ਕੀਤੀ ਹੈ ਕਿ NEET-JEE ਦੀਆਂ ਪ੍ਰੀਖਿਆਵਾਂ ਨੂੰ ਟਾਲਣ ਦੀ ਅਪੀਲ ਕੀਤੀ ਗਈ।


Inder Prajapati

Content Editor

Related News