ਨੀਤੀ ਆਯੋਗ ਦੀ ਬੈਠਕ ਨੂੰ ਵਿਚਾਲੇ ਛੱਡ ਬਾਹਰ ਆਈ ਮਮਤਾ ਬੈਨਰਜੀ, ਕਿਹਾ- ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ

Saturday, Jul 27, 2024 - 01:14 PM (IST)

ਨੀਤੀ ਆਯੋਗ ਦੀ ਬੈਠਕ ਨੂੰ ਵਿਚਾਲੇ ਛੱਡ ਬਾਹਰ ਆਈ ਮਮਤਾ ਬੈਨਰਜੀ, ਕਿਹਾ- ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ

ਨਵੀਂ ਦਿੱਲੀ- ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ 9ਵੀਂ ਬੈਠਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ। ਬੈਠਕ 'ਚ ਸ਼ਾਮਲ ਹੋਣ ਲਈ ਆਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੈਠਕ ਵਿਚਾਲੇ ਹੀ ਛੱਡ ਕੇ ਬਾਹਰ ਨਿਕਲ ਆਈ। ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਮਹਿਜ 5 ਮਿੰਟ ਬੋਲਣ ਮਗਰੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ- CM ਸੁੱਖੂ ਨੇ ਨੀਤੀ ਆਯੋਗ ਦੀ ਬੈਠਕ ਦਾ ਕੀਤਾ ਬਾਈਕਾਟ, ਭਾਜਪਾ ਨੇਤਾਵਾਂ ਲਿਆ ਲੰਮੇਂ ਹੱਥੀ

ਦੱਸ ਦੇਈਏ ਕਿ ਨੀਤੀ ਆਯੋਗ ਦੀ ਬੈਠਕ ਰਾਸ਼ਟਰਪਤੀ ਭਵਨ ਦੇ ਸੰਸਕ੍ਰਿਤਕ ਕੇਂਦਰ ਵਿਚ ਹੋ ਰਹੀ ਹੈ। ਬੈਠਕ ਨੂੰ ਵਿਚਾਲੇ ਛੱਡ ਕੇ ਬਾਹਰ ਆਈ ਮੁੱਖ ਮੰਤਰੀ ਮਮਤਾ ਨੇ ਕਿਹਾ ਕਿ ਮੈਂ ਬੈਠਕ ਦਾ ਬਾਈਕਾਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਸਾਮ, ਗੋਆ, ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੇ 10-12 ਮਿੰਟ ਤੱਕ ਆਪਣੀ ਗੱਲ ਰੱਖੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਬੋਲਣ ਲਈ 20 ਮਿੰਟ ਦਿੱਤੇ ਗਏ। ਮੈਨੂੰ ਸਿਰਫ਼ 5 ਮਿੰਟ ਬਾਅਦ ਬੋਲਣ 'ਤੇ ਹੀ ਰੋਕ ਦਿੱਤਾ ਗਿਆ। ਇਹ ਗਲਤ ਹੈ। ਵਿਰੋਧੀ ਧਿਰ ਵਲੋਂ ਸਿਰਫ਼ ਮੈਂ ਇੱਥੇ ਨੁਮਾਇੰਦਗੀ ਕਰ ਰਹੀ ਹਾਂ। ਮਮਤਾ ਨੇ ਇਹ ਵੀ ਕਿਹਾ ਕਿ ਨੀਤੀ ਆਯੋਗ ਕੋਲ ਕੋਈ ਵਿੱਤੀ ਸ਼ਕਤੀਆਂ ਨਹੀਂ ਹਨ, ਇਹ ਕਿਵੇਂ ਕੰਮ ਕਰੇਗਾ? ਇਸ ਨੂੰ ਵਿੱਤੀ ਸ਼ਕਤੀਆਂ ਦਿਓ ਜਾਂ ਯੋਜਨਾ ਆਯੋਗ ਨੂੰ ਵਾਪਸ ਲਿਆਓ। 

ਇਹ ਵੀ ਪੜ੍ਹੋ- ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕਰਨਗੇ ਇਨ੍ਹਾਂ ਸੂਬਿਆਂ ਦੇ 4 ਮੁੱਖ ਮੰਤਰੀ

ਮਮਤਾ ਨੇ ਕਿਉਂ ਵਿਚਾਲੇ ਛੱਡੀ ਬੈਠਕ?

ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਬੰਗਾਲ ਨੂੰ ਫੰਡ ਦੇਣ ਦੀ ਮੰਗ ਕੀਤੀ ਸੀ। ਮੈਂ ਕਿਹਾ ਕਿ ਜਦੋਂ ਅਸੀਂ ਕੇਂਦਰ 'ਚ ਸਰਕਾਰ ਚਲਾਉਂਦੇ ਹਾਂ ਤਾਂ ਸਾਨੂੰ ਸਾਰੇ ਸੂਬਿਆਂ ਬਾਰੇ ਸੋਚਣਾ ਪੈਂਦਾ ਹੈ। ਮੈਂ ਕੇਂਦਰੀ ਫੰਡ ਬਾਰੇ ਦੱਸ ਰਹੀ ਸੀ ਕਿ ਇਸ ਨੂੰ ਪੱਛਮੀ ਬੰਗਾਲ ਨੂੰ ਨਹੀਂ ਦਿੱਤਾ ਜਾ ਰਿਹਾ, ਤਾਂ ਉਨ੍ਹਾਂ ਨੇ ਮੇਰਾ ਮਾਈਕ ਬੰਦ ਕਰ ਦਿੱਤਾ। ਮੈਂ ਕਿਹਾ ਕਿ ਵਿਰੋਧੀ ਧਿਰ ਵਲੋਂ ਬੈਠਕ ਵਿਚ ਮੈਂ ਹੀ ਹਾਜ਼ਰ ਹਾਂ, ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ।  ਇਸ ਦੀ ਬਜਾਏ ਤੁਸੀਂ ਆਪਣੀ ਪਾਰਟੀ ਅਤੇ ਸਰਕਾਰ ਨੂੰ ਵੱਧ ਮਹੱਤਵ ਦੇ ਰਹੇ ਹੋ। ਇਹ ਨਾ ਸਿਰਫ਼ ਬੰਗਾਲ ਦਾ ਅਪਮਾਨ ਹੈ, ਸਗੋਂ ਮੇਰਾ ਵੀ ਅਪਮਾਨ ਹੈ।


author

Tanu

Content Editor

Related News