ਮਮਤਾ ਨੂੰ ਸੌਂਪੀ ਜਾਵੇ ‘ਇੰਡੀਆ’ ਗੱਠਜੋੜ ਦੀ ਕਮਾਨ : ਲਾਲੂ
Tuesday, Dec 10, 2024 - 06:31 PM (IST)
ਪਟਨਾ : ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਕਮਾਨ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੂੰ ਸੌਂਪ ਦੇਣੀ ਚਾਹੀਦੀ ਹੈ। ਹਾਲ ’ਚ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਮਮਤਾ ਨੇ ਗੱਠਜੋੜ ਦੀ ਅਗਵਾਈ ਅਤੇ ਤਾਲਮੇਲ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ ਸੀ ਕਿ ਜੇ ਮੌਕਾ ਮਿਲਿਆ ਤਾਂ ਮੈਂ ਇਸ ਦਾ ਸੁਚਾਰੂ ਢੰਗ ਨਾਲ ਸੰਚਾਲਨ ਯਕੀਨੀ ਬਣਾਵਾਂਗੀ। ਮੈਂ ਪੱਛਮੀ ਬੰਗਾਲ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ ਪਰ ਮੈਂ ਇਸ ਨੂੰ ਇਥੋਂ ਚਲਾ ਸਕਦੀ ਹਾਂ।
ਇਹ ਵੀ ਪੜ੍ਹੋ - School Holidays: ਸਰਦੀਆਂ ਦੀਆਂ ਛੁੱਟੀਆਂ 'ਤੇ 2 ਮਹੀਨੇ ਬੰਦ ਰਹਿਣਗੇ ਸਕੂਲ
ਜਦੋਂ ਪੱਤਰਕਾਰਾਂ ਨੇ ਮਮਤਾ ਦੇ ਦਾਅਵਿਆਂ ’ਤੇ ਕਾਂਗਰਸ ਦੇ ਇਤਰਾਜ਼ ਬਾਰੇ ਪੁੱਛਿਆ, ਤਾਂ ਲਾਲੂ ਨੇ ਕਿਹਾ ਕਿ ਕਾਂਗਰਸ ਦੇ ਵਿਰੋਧ ਨਾਲ ਕੋਈ ਫ਼ਰਕ ਨਹੀਂ ਪਵੇਗਾ... ਉਨ੍ਹਾਂ ਨੂੰ ‘ਇੰਡੀਆ’ ਗੱਠਜੋੜ ਦੀ ਅਗਵਾਈ ਕਰਨ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ, ਮਮਤਾ ਬੈਨਰਜੀ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਲਾਲੂ ਦੇ ਪੁੱਤਰ ਅਤੇ ਸੀਨੀਅਰ ਰਾਜਦ ਨੇਤਾ ਤੇਜਸਵੀ ਯਾਦਵ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮਮਤਾ ਸਮੇਤ ‘ਇੰਡੀਆ’ ਗੱਠਜੋੜ ਦੇ ਕਿਸੇ ਵੀ ਸੀਨੀਅਰ ਨੇਤਾ ਵੱਲੋਂ ਇਸ ਗੱਠਜੋੜ ਦੀ ਅਗਵਾਈ ਕਰਨ ’ਤੇ ਕੋਈ ਇਤਰਾਜ਼ ਨਹੀਂ ਹੈ ਪਰ ਅਜਿਹਾ ਕੋਈ ਫ਼ੈਸਲਾ ਆਮ ਸਹਿਮਤੀ ਨਾਲ ਲਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ - ਰੱਥ 'ਚ ਨੱਚ ਰਿਹਾ ਸੀ ਲਾੜਾ, ਅਚਾਨਕ ਹੋ ਗਿਆ ਧਮਾਕਾ, ਪਈਆਂ ਭਾਜੜਾਂ (ਵੀਡੀਓ)
ਨਿਤੀਸ਼ ਦੀ ਮਹਿਲਾ ਸੰਵਾਦ ਯਾਤਰਾ ’ਤੇ ਲਾਲੂ ਦਾ ਵਿਵਾਦਿਤ ਬਿਆਨ- ‘ਨੈਨ ਸੇਕਨੇ ਜਾ ਰਹੇ ਹੈਂ..’
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ 15 ਦਸੰਬਰ ਤੋਂ ਪ੍ਰਸਤਾਵਿਤ ਸੂਬਾ ਪੱਧਰੀ ਮਹਿਲਾ ਸੰਵਾਦ ਯਾਤਰਾ ਬਾਰੇ ਪੁੱਛੇ ਜਾਣ ’ਤੇ ਰਾਜਦ ਸੁਪਰੀਮੋ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ, ‘‘ਅੱਛਾ ਹੈ ਜਾ ਰਹੇ ਹੈਂ ਤੋ... ਨੈਨ ਸੇਕਨੇ ਜਾ ਰਹੇ ਹੈਂ।’’ ਇਹ ਪੁੱਛੇ ਜਾਣ ’ਤੇ ਕਿ ਨਿਤੀਸ਼ ਕੁਮਾਰ ਦਾਅਵਾ ਕਰ ਰਹੇ ਹਨ ਕਿ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਰਾਸ਼ਟਰੀ ਜਨਤੰਤਰਿਕ ਗੱਠਜੋੜ (ਰਾਜਗ) 225 ਸੀਟਾਂ ਜਿੱਤੇਗਾ, ਰਾਜਦ ਸੁਪਰੀਮੋ ਨੇ ਕਿਹਾ, ‘‘ਪਹਿਲੇ ਆਂਖ ਸੇਕੇਂ ਨਾ ਅਪਨਾ, ਜਾ ਰਹੇ ਹੈਂ ਆਂਖ ਸੇਕਨੇ।’’ ਉੱਥੇ ਹੀ ਇਸ ਮਾਮਲੇ ’ਤੇ ਬਿਹਾਰ ਦੇ ਮੰਤਰੀ ਅਸ਼ੋਕ ਚੌਧਰੀ ਨੇ ਕਿਹਾ ਕਿ ਲਾਲੂ ਯਾਦਵ ਵਰਗੇ ਵਿਅਕਤੀ ਵੱਲੋਂ ਅਜਿਹੀ ਭਾਸ਼ਾ ਦੀ ਵਰਤੋਂ ਬਿਹਾਰ ਦਾ ਮਾਣ-ਸਨਮਾਨ ’ਤੇ ਹਮਲਾ ਹੈ। ਲਾਲੂ ਯਾਦਵ ਦੀਆਂ ਆਪਣੀਆਂ 7 ਧੀਆਂ ਹਨ, ਰਾਜਦ ’ਚ ਇੰਨੀਆਂ ਮਹਿਲਾ ਨੇਤਾ ਹਨ, ਕੀ ਉਨ੍ਹਾਂ ਨੂੰ ਅਜਿਹੀ ਮਾਨਸਿਕਤਾ ਸ਼ੋਭਾ ਦਿੰਦੀ ਹੈ?
ਇਹ ਵੀ ਪੜ੍ਹੋ - ਝੂਲਾ ਬਣਿਆ ਜਾਨ ਦਾ ਦੁਸ਼ਮਣ! 30 ਸੈਕੰਡ ਤਕ ਲਟਕਦੀ ਰਹੀ ਕੁੜੀ, ਰੌਂਦੀ ਹੋਈ ਮਾਰਦੀ ਰਹੀ ਚੀਕਾਂ, ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8