ਨੰਦੀਗ੍ਰਾਮ ਤੋਂ ਚੋਣ ਨਹੀਂ ਲੜੇਗੀ ਮਮਤਾ ਬੈਨਰਜੀ, ਤ੍ਰਿਣਮੂਲ ਨੇ ਐਲਾਨੇ ਉਮੀਦਵਾਰ

Monday, Sep 14, 2026 - 07:26 AM (IST)

ਨੰਦੀਗ੍ਰਾਮ ਤੋਂ ਚੋਣ ਨਹੀਂ ਲੜੇਗੀ ਮਮਤਾ ਬੈਨਰਜੀ, ਤ੍ਰਿਣਮੂਲ ਨੇ ਐਲਾਨੇ ਉਮੀਦਵਾਰ

ਕੋਲਕਾਤਾ (ਏਜੰਸੀ) : ਪੱਛਮੀ ਬੰਗਾਲ ’ਚ ਹੋਣ ਵਾਲੀਆਂ 2 ਵਿਧਾਨ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਨੇ ਐਤਵਾਰ ਨੂੰ ਵੱਡਾ ਐਲਾਨ ਕੀਤਾ। ਪਾਰਟੀ ਨੇ ਨੰਦੀਗ੍ਰਾਮ ਅਤੇ ਰੇਜ਼ੀਨਗਰ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਂ ਜਾਰੀ ਕਰ ਦਿੱਤੇ ਹਨ। ਨਾਲ ਹੀ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਤ੍ਰਿਣਮੂਲ ਦੀ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੰਦੀਗ੍ਰਾਮ ਤੋਂ ਚੋਣ ਨਹੀਂ ਲੜੇਗੀ।

ਇਹ ਵੀ ਪੜ੍ਹੋ : ਪੱਛਮੀ ਬੰਗਾਲ ’ਚ 252 ਮਦਰੱਸਿਆਂ ਨੂੰ ਬੰਦ ਕਰਨ ਦਾ ਹੁਕਮ, 100 ਹੋਰਨਾਂ ਨੂੰ ਕਾਰਨ ਦੱਸੋ ਨੋਟਿਸ

ਅਧਿਕਾਰਤ ਬਿਆਨ ’ਚ ਤ੍ਰਿਣਮੂਲ ਕਾਂਗਰਸ ਨੇ ਦੱਸਿਆ ਕਿ ਨੰਦੀਗ੍ਰਾਮ ਤੋਂ ਪਾਰਟੀ ਦੀ ਉਮੀਦਵਾਰ ਸੰਚਿਤਾ ਪ੍ਰਧਾਨ (ਡੇ) ਹੋਣਗੇ। ਰੇਜ਼ੀਨਗਰ ਸੀਟ ’ਤੇ ਰਬੀਉਲ ਆਲਮ ਚੌਧਰੀ ਨੂੰ ਟਿਕਟ ਦਿੱਤੀ ਗਈ ਹੈ। ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਪਾਰਟੀ ਦੇ ਅੰਦਰ ਪਹਿਲਾਂ ਤੋਂ ਤਣਾਅ ਚੱਲ ਰਿਹਾ ਹੈ ਅਤੇ ਬਾਗੀ ਧੜਾ ਮਮਤਾ ਬੈਨਰਜੀ ’ਤੇ ਨੰਦੀਗ੍ਰਾਮ ਤੋਂ ਖੁਦ ਚੋਣ ਲੜਨ ਦਾ ਦਬਾਅ ਬਣਾ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News