ਤ੍ਰਿਣਮੂਲ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਭੀੜ ਨੇ ਦਿਖਾਏ ਕਾਲੇ ਝੰਡੇ
Wednesday, Sep 02, 2026 - 12:08 PM (IST)
ਛਪਰਾ (ਏਜੰਸੀ)- ਪੱਛਮੀ ਬੰਗਾਲ ’ਚ ਨਾਦੀਆ ਜ਼ਿਲੇ ਦੇ ਕ੍ਰਿਸ਼ਨਾ ਨਗਰ ਲੋਕ ਸਭਾ ਹਲਕੇ ਦੇ ਛਪਰਾ ਇਲਾਕੇ ’ਚ ਪਹੁੰਚੀ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਰੋਸ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਭੀੜ ਨੇ ਮਹੂਆ ਦੀ ਗੱਡੀ ਨੂੰ ਕਥਿਤ ਤੌਰ ’ਤੇ ਘੇਰ ਲਿਆ, ਉਨ੍ਹਾਂ ਨੂੰ ਕਾਲੇ ਝੰਡੇ ਵਿਖਾਏ ਅਤੇ ‘ਵਾਪਸ ਜਾਓ’ ਦੇ ਨਾਅਰੇ ਲਾਏ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਮਹੂਆ ਮੋਇਤਰਾ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਛਪਰਾ ’ਚ ਪਾਰਟੀ ਵਰਕਰਾਂ ਦੀ ਬੈਠਕ ’ਚ ਸ਼ਾਮਲ ਹੋਣ ਗਈ ਸੀ।
ਰੋਸ ਤੋਂ ਬਾਅਦ ਮਹੂਆ ਅਤੇ ਤ੍ਰਿਣਮੂਲ ਦੇ ਬਾਗੀ ਸਥਾਨਕ ਵਿਧਾਇਕ ਜਾਬੇਰ ਸ਼ੇਖ ਵਿਚਾਲੇ ਤਿੱਖੀ ਬਹਿਸ ਵੀ ਹੋਈ। ਜਾਬੇਰ ਸ਼ੇਖ ਹੁਣ ਵਿਰੋਧੀ ਧਿਰ ਦੇ ਨੇਤਾ ਰਿਤਬਰਤ ਬੈਨਰਜੀ ਦੇ ਅਗਵਾਈ ਵਾਲੇ ਬਾਗੀ ਧੜੇ ਨਾਲ ਹਨ। ਮਹੂਆ ਮੋਇਤਰਾ ਨੇ ਦੋਸ਼ ਲਾਇਆ ਕਿ ਰੋਸ ਪ੍ਰਦਰਸ਼ਨ ਦੇ ਪਿੱਛੇ ਜਾਬੇਰ ਸ਼ੇਖ ਅਤੇ ਭਾਜਪਾ ਦਾ ਹੱਥ ਸੀ। ਉਥੇ ਹੀ, ਜਾਬੇਰ ਸ਼ੇਖ ਨੇ ਕਿਹਾ ਕਿ ਸਥਾਨਕ ਲੋਕ ਮਹੂਆ ਦੇ ਕੰਮ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਖਿਲਾਫ ਰੋਸ ਪ੍ਰਗਟਾ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
