ਅਭਿਸ਼ੇਕ ਬੈਨਰਜੀ ਨੂੰ ਹਾਈ ਕੋਰਟ ਤੋਂ ਰਾਹਤ, ਦਫ਼ਤਰ ਖਾਲੀ ਕਰਨ ’ਤੇ ਰੋਕ

Saturday, Sep 12, 2026 - 07:40 AM (IST)

ਅਭਿਸ਼ੇਕ ਬੈਨਰਜੀ ਨੂੰ ਹਾਈ ਕੋਰਟ ਤੋਂ ਰਾਹਤ, ਦਫ਼ਤਰ ਖਾਲੀ ਕਰਨ ’ਤੇ ਰੋਕ

ਕੋਲਕਾਤਾ (ਏਜੰਸੀ) : ਕਲਕੱਤਾ ਹਾਈ ਕੋਰਟ ਨੇ ਕੋਲਕਾਤਾ ਦੇ ਕੈਮੈਕ ਸਟਰੀਟ ਵਿਖੇ ਸਥਿਤ ਤ੍ਰਿਣਮੂਲ ਕਾਂਗਰਸ ਦੇ ਦਫ਼ਤਰ ਨੂੰ ਖਾਲੀ ਕਰਨ ਲਈ ਫਾਇਰ ਵਿਭਾਗ ਦੇ ਨੋਟਿਸ ’ਤੇ ਰੋਕ ਲਾ ਦਿੱਤੀ ਹੈ। ਇਮਾਰਤ ’ਚ ਫਾਇਰ ਸੁਰੱਖਿਆ ਆਡਿਟ ਦੌਰਾਨ ਕਮੀਆਂ ਪਾਏ ਜਾਣ ਤੋਂ ਬਾਅਦ ਇਹ ਨੋਟਿਸ ਜਾਰੀ ਕੀਤਾ ਗਿਆ ਸੀ। ਜਸਟਿਸ ਕ੍ਰਿਸ਼ਨਾ ਰਾਓ ਨੇ ਅਧਿਕਾਰੀਆਂ ਨੂੰ 4 ਸਤੰਬਰ ਨੂੰ ਜਾਰੀ ਨੋਟਿਸ ’ਤੇ ਕਾਰਵਾਈ ਨਾ ਕਰਨ ਦਾ ਨਿਰਦੇਸ਼ ਦਿੱਤਾ।

ਇਹ ਵੀ ਪੜ੍ਹੋ : 'ਅਸੀਂ ਕਦੇ ਨਹੀਂ ਝੁਕਾਂਗੇ': ਭਾਰਤ ਦੀ ਧਰਤੀ ਤੋਂ ਈਰਾਨ ਦੇ ਰਾਸ਼ਟਰਪਤੀ ਦਾ ਅਮਰੀਕਾ ਤੇ ਇਜ਼ਰਾਈਲ 'ਤੇ ਨਿਸ਼ਾਨਾ 

ਜਸਟਿਸ ਰਾਓ ਨੇ ਦਫਤਰ ਨੂੰ ਖਾਲੀ ਕਰਵਾਉਣ ਦੇ ਨੋਟਿਸ 'ਤੇ ਰੋਕ ਲਾ ਦਿੱਤੀ ਹੈ। ਇਸ ਮਾਮਲੇ ’ਚ ਅੰਤਿਮ ਹੁਕਮ 16 ਸਤੰਬਰ ਨੂੰ ਆਵੇਗਾ। ਅਦਾਲਤ ਨੇ ਕਿਹਾ ਕਿ ਹਾਲਾਂਕਿ ਇਮਾਰਤ ਦੇ ਅੱਗ ਸੁਰੱਖਿਆ ਸਰਟੀਫਿਕੇਟ ਦੀ ਮਿਆਦ ਖਤਮ ਹੋ ਗਈ ਸੀ, ਪਰ ਇਮਾਰਤ ਨੂੰ ਕੋਈ ਤੁਰੰਤ ਖ਼ਤਰਾ ਨਹੀਂ ਸੀ। ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਉੱਥੇ ਮੌਜੂਦ ਲੋਕ ਜ਼ਰੂਰੀ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਤਿਆਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News