‘ONGC’ ਚੇਅਰਮੈਨ ਅਹੁਦੇ ਦੀ ਦੌੜ ’ਚ 7 ਉਮੀਦਵਾਰ ਇਸ ਹਫਤੇ ਹੋਵੇਗਾ ਦੂਜੇ ਦੌਰ ਦਾ ਇੰਟਰਵਿਊ
Monday, Sep 07, 2026 - 04:10 PM (IST)
ਬਿਜ਼ਨੈੱਸ ਡੈਸਕ - ਸਰਕਾਰੀ ਖੇਤਰ ਦੀ ਤੇਲ ਅਤੇ ਗੈਸ ਕੰਪਨੀ ਓ. ਐੱਨ. ਜੀ. ਸੀ. ਦੇ ਨਵੇਂ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀ. ਐੱਮ. ਡੀ.) ਦੀ ਚੋਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। 18 ਉਮੀਦਵਾਰਾਂ ਦੇ ਪਹਿਲੇ ਦੌਰ ਦੇ ਇੰਟਰਵਿਊ ਤੋਂ ਬਾਅਦ 7 ਉਮੀਦਵਾਰਾਂ ਨੂੰ ਅਗਲੇ ਪੜਾਅ ਲਈ ਚੁਣਿਆ ਗਿਆ ਹੈ। ਇਨ੍ਹਾਂ ਦਾ ਦੂਜੇ ਦੌਰ ਦਾ ਇੰਟਰਵਿਊ ਇਸ ਹਫਤੇ ਖੋਜ-ਸਹਿ-ਚੋਣ ਕਮੇਟੀ ਦੇ ਸਾਹਮਣੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਨ੍ਹਾਂ 7 ਉਮੀਦਵਾਰਾਂ ’ਚ ਆਇਲ ਇੰਡੀਆ ਲਿਮਟਿਡ ਦੇ ਸੀ. ਐੱਮ. ਡੀ. ਰਣਜੀਤ ਰਥ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ। ਉਹ ਲਗਾਤਾਰ ਦੂਜੀ ਵਾਰ ਓ. ਐੱਨ. ਜੀ. ਸੀ. ਦੇ ਟਾਪ ਅਹੁਦੇ ਦੀ ਦੌੜ ’ਚ ਹਨ। ਹੋਰ ਉਮੀਦਵਾਰਾਂ ’ਚ ਓ. ਐੱਨ. ਜੀ. ਸੀ. ਵਿਦੇਸ਼ ਦੇ ਐੱਮ. ਡੀ. ਰਾਜਰਸ਼ੀ ਗੁਪਤਾ, ਓ. ਐੱਨ. ਜੀ. ਸੀ. ਦੇ ਡਾਇਰੈਕਟਰ ਵਿਕਰਮ ਸਕਸੈਨਾ ਅਤੇ ਸੱਤਿਅਮ ਕੁਮਾਰ, ਓ. ਵੀ. ਐੱਲ. ਦੇ ਸੰਚਾਲਨ ਡਾਇਰੈਕਟਰ ਦੁਲਾਲ ਹਲਦਰ, ਐੱਮ. ਆਰ. ਪੀ. ਐੱਲ. ਦੇ ਵਿੱਤ ਡਾਇਰੈਕਟਰ ਦੇਵੇਂਦਰ ਕੁਮਾਰ ਅਤੇ ਇੰਡੀਅਨ ਆਇਲ ਦੇ ਮਾਰਕੀਟਿੰਗ ਡਾਇਰੈਕਟਰ ਐੱਸ. ਪੀ. ਸ਼੍ਰੀਵਾਸਤਵ ਸ਼ਾਮਲ ਹਨ। ਮੌਜੂਦਾ ਸੀ. ਐੱਮ. ਡੀ. ਅਰੁਣ ਕੁਮਾਰ ਸਿੰਘ ਦਾ ਵਧਾਇਆ ਕਾਰਜਕਾਲ 7 ਦਸੰਬਰ 2026 ਨੂੰ ਖਤਮ ਹੋਵੇਗਾ। ਸਰਕਾਰ ਨੇ ਇਸ ਵਾਰ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਹੱਦ ਇਕ ਵਾਰ ਲਈ ਵਧਾ ਕੇ 59 ਸਾਲ ਕੀਤੀ ਹੈ।
ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਇਹ ਵੀ ਪੜ੍ਹੋ : ਭਾਰਤ ’ਚ 3 ਵੇਲੇ ਦੀ ਰੋਟੀ-ਸਬਜ਼ੀ ਵਾਲੀ ਥਾਲੀ ਬਦਲੀ, ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦਾ ਵਧਿਆ ਰੁਝਾਨ
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਇਹ ਵੀ ਪੜ੍ਹੋ : SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
