ਪੱਛਮੀ ਬੰਗਾਲ ''ਚ ਗਰਜੇ ਤੇਜਸਵੀ ਯਾਦਵ, ਕਿਹਾ- ਚੌਥੀ ਵਾਰ CM ਬਣਨਗੇ ਮਮਤਾ ਬਨਰਜੀ

Sunday, Apr 26, 2026 - 04:44 PM (IST)

ਪੱਛਮੀ ਬੰਗਾਲ ''ਚ ਗਰਜੇ ਤੇਜਸਵੀ ਯਾਦਵ, ਕਿਹਾ- ਚੌਥੀ ਵਾਰ CM ਬਣਨਗੇ ਮਮਤਾ ਬਨਰਜੀ

ਨੈਸ਼ਨਲ ਡੈਸਕ- ਰਾਸ਼ਟਰੀ ਜਨਤਾ ਦਲ (RJD) ਦੇ ਪ੍ਰਮੁੱਖ ਆਗੂ ਤੇਜਸਵੀ ਯਾਦਵ ਨੇ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ ਵੱਡਾ ਦਾਅਵਾ ਕੀਤਾ ਹੈ। ਪੱਛਮੀ ਬੰਗਾਲ ਪਹੁੰਚੇ ਤੇਜਸਵੀ ਯਾਦਵ ਨੇ ਭਰੋਸਾ ਜਤਾਇਆ ਹੈ ਕਿ ਮਮਤਾ ਬਨਰਜੀ ਲਗਾਤਾਰ ਚੌਥੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਤ੍ਰਿਣਮੂਲ ਕਾਂਗਰਸ (TMC) ਦੇ ਹੱਕ ਵਿੱਚ ਕੀਤੇ ਗਏ ਰੋਡ ਸ਼ੋਅ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ।

ਤੇਜਸਵੀ ਯਾਦਵ ਨੇ ਸ਼ੁੱਕਰਵਾਰ ਨੂੰ ਜਗਦਲ, ਭਾਟਪਾੜਾ ਅਤੇ ਖੜਦਹ ਵਿਧਾਨ ਸਭਾ ਹਲਕਿਆਂ ਵਿੱਚ ਜ਼ੋਰਦਾਰ ਰੋਡ ਸ਼ੋਅ ਕੀਤੇ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪੁਰਾਣਾ ਟਵਿੱਟਰ) 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਭਾਟਪਾੜਾ ਤੋਂ ਅਮਿਤ ਗੁਪਤਾ, ਜਗਦਲ ਤੋਂ ਸੋਮਨਾਥ ਸ਼ਿਆਮ ਅਤੇ ਖੜਦਹ ਤੋਂ ਦੇਵਦੀਪ ਪੁਰੋਹਿਤ ਵਰਗੇ ਟੀ.ਐੱਮ.ਸੀ. ਉਮੀਦਵਾਰਾਂ ਦੇ ਸਮਰਥਨ ਵਿੱਚ ਪ੍ਰਚਾਰ ਕੀਤਾ ਹੈ।

ਲੋਕਾਂ ਦਾ ਮਿਲ ਰਿਹਾ ਅਥਾਹ ਪਿਆਰ: ਰੈਲੀ ਤੋਂ ਬਾਅਦ ਤੇਜਸਵੀ ਯਾਦਵ ਨੇ ਕਿਹਾ ਕਿ ਲੋਕਾਂ ਦਾ ਅਟੁੱਟ ਪਿਆਰ ਅਤੇ ਵਿਆਪਕ ਜਨਸਮਰਥਨ ਸਪੱਸ਼ਟ ਸੰਕੇਤ ਦੇ ਰਿਹਾ ਹੈ ਕਿ ਬੰਗਾਲ ਦੀ ਜਨਤਾ ਨੇ ਮਮਤਾ ਬਨਰਜੀ ਨੂੰ ਭਾਰੀ ਬਹੁਮਤ ਨਾਲ ਦੁਬਾਰਾ ਸੱਤਾ ਸੌਂਪਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਅਨੁਸਾਰ, ਵਿਰੋਧੀ ਧਿਰਾਂ ਦਾ ਸਫਾਇਆ ਤੈਅ ਹੈ।


author

Rakesh

Content Editor

Related News