ਸਿਹਤ ਯੋਜਨਾ ਦਾ ਸਮਾਰਟ ਕਾਰਡ ਲੈਣ ਲਈ ਲਾਈਨ ''ਚ ਖੜ੍ਹੀ ਹੋਈ ਮਮਤਾ, ਭਾਜਪਾ ਨੇ ਕਿਹਾ ''ਡਰਾਮਾ''
Tuesday, Jan 05, 2021 - 03:11 PM (IST)
ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕਾਲੀਘਾਟ ਇਲਾਕੇ 'ਚ ਆਪਣਾ 'ਸਿਹਤ ਸਾਥੀ' ਸਮਾਰਟ ਕਾਰਡ ਲੈਣ ਲਈ ਸਥਾਨਕ ਲੋਕਾਂ ਨਾਲ ਮੰਗਲਵਾਰ ਨੂੰ ਲਾਈਨ 'ਚ ਖੜ੍ਹੀ ਹੋਈ। ਪ੍ਰਦੇਸ਼ ਭਾਜਪਾ ਮੁਖੀ ਦਿਲੀਪ ਘੋਸ਼ ਨੇ ਉਨ੍ਹਾਂ ਨੇ 'ਸ਼ੁੱਧ ਡਰਾਮਾ' ਕਰਨ ਦਾ ਦੋਸ਼ ਲਗਾਇਆ। ਤ੍ਰਿਣਮੂਲ ਕਾਂਗਰਸ ਮੁਖੀ ਸ਼ਹਿਰੀ ਵਿਕਾਸ ਮੰਤਰੀ ਫਰਹਾਦ ਹਕੀਮ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ ਆਪਣਾ ਕਾਰਡ ਲੈਣ ਲਈ ਸਵੇਰੇ ਕਰੀਬ 11.45 ਵਜੇ ਕੋਲਕਾਤਾ ਨਗਰ ਨਿਗਮ ਦੇ ਵੰਡ ਕੇਂਦਰ 'ਜੈ ਹਿੰਦ ਭਵਨ' ਪਹੁੰਚੀ।
ਇਹ ਵੀ ਪੜ੍ਹੋ : ‘ਵਾਟਰ ਪਰੂਫ਼ ਟੈਂਟ ਕੀਤੇ ਸਥਾਪਤ, ਬਜ਼ੁਰਗ ਕਿਸਾਨਾਂ ਦੀ ਸਿਹਤ ਦੀ ਚਿੰਤਾ, ਨੌਜਵਾਨ ਰੱਖ ਰਹੇ ਖਿਆਲ’
'ਸਿਹਤ ਸਾਥੀ' ਤ੍ਰਿਣਮੂਲ ਕਾਂਗਰਸ ਸਰਕਾਰ ਦੀ ਅਹਿਮ ਯੋਜਨਾ ਹੈ, ਜੋ ਹਰ ਪਰਿਵਾਰ ਨੂੰ 5 ਲੱਖ ਰੁਪਏ ਦਾ ਸਾਲਾਨਾ ਸਿਹਤ ਕਵਰ ਮੁਹੱਈਆ ਕਰਵਾਉਂਦੀ ਹੈ। ਹਕੀਮ ਨੇ ਕਿਹਾ ਕਿ ਮੁੱਖ ਮੰਤਰੀ ਕਾਰਡ ਲੈਣ ਲਈ ਆਮ ਆਮਦੀ ਦੀ ਤਰ੍ਹਾਂ ਲਾਈਨ 'ਚ ਖੜ੍ਹੀ ਹੋਈ। ਉਨ੍ਹਾਂ ਨੇ ਕਿਹਾ ਕਿ ਇਹ ਦੱਸਦਾ ਹੈ ਕਿ ਉਹ ਸੂਬੇ ਦੇ ਆਮ ਲੋਕਾਂ 'ਚੋਂ ਹੀ ਇਕ ਹੈ। ਮੁੱਖ ਮੰਤਰੀ ਨੇ ਸੋਮਵਾਰ ਨੂੰ ਸਾਰੇ ਮੰਤਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ-ਆਪਣੇ ਕਾਰਡ ਲੈ ਲੈਣ। ਸੂਬੇ ਦੇ ਮੁੱਖ ਸਕੱਤਰ ਏ. ਬੰਧੋਪਾਧਿਆਏ ਨੇ ਕਿਹਾ ਸੀ ਕਿ ਇਸ ਯੋਜਨਾ 'ਚ ਹੁਣ ਤੱਕ ਇਕ ਕਰੋੜ ਤੋਂ ਵੱਧ ਲੋਕਾਂ ਨੇ ਆਪਣਾ ਰਜਿਸਟਰੇਸ਼ਨ ਕਰਵਾਇਆ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ