ਚੰਦਰਬਾਬੂ ਨਾਇਡੂ ਦੀ ਅਪੀਲ 'ਤੇ ਮਮਤਾ ਨੇ ਖਤਮ ਕੀਤਾ ਧਰਨਾ
Tuesday, Feb 05, 2019 - 06:45 PM (IST)

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣਾ ਧਰਨਾ ਅੱਜ ਮੰਗਲਵਾਰ ਸ਼ਾਮ ਨੂੰ ਖਤਮ ਕਰ ਦਿੱਤਾ। ਉਨ੍ਹਾਂ ਨੇ ਚੰਦਰਬਾਬੂ ਨਾਇਡੂ ਦੀ ਅਪੀਲ 'ਤੇ ਇਸ ਧਰਨੇ ਨੂੰ ਖਤਮ ਕੀਤਾ। ਸੁਪਰੀਮ ਕੋਰਟ ਦੇ ਆਏ ਆਦੇਸ਼ ਦਾ ਸਵਾਗਤ ਕਰਦੇ ਹੋਏ ਬੈਨਰਜੀ ਨੇ ਕਿਹਾ ਕਿ ਕੋਈ ਵੀ ਇਸ ਦੇਸ਼ ਦਾ ਬਿਗ ਬਾਸ ਨਹੀਂ ਹੈ। ਲੋਕਤੰਤਰ ਹੀ ਦੇਸ਼ ਦਾ ਬਿਗ ਬਾਸ ਹੈ। ਵਿਰੋਧੀ ਧਿਰ ਦਾ ਪੀ.ਐੱਮ. ਉਮੀਦਵਾਰ ਕੌਣ ਹੋਵੇਗਾ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਗਠਜੋੜ ਦਾ ਹਰ ਨੇਤਾ ਪ੍ਰਧਾਨ ਮੰਤਰੀ ਹੋਵੇਗਾ। ਦੇਸ਼ ਦਾ ਹਰ ਵਿਅਕਤੀ ਪ੍ਰਧਾਨ ਮੰਤਰੀ ਬਣੇਗਾ ਕਿਉਂਕਿ ਸਾਡੀ ਸਰਕਾਰ ਜਨਤਾ ਦੀ ਸਰਕਾਰ ਹੋਵੇਗੀ।
ਬੈਨਰਜੀ ਨੇ ਕਿਹਾ ਕਿ ਕੋਲਕਾਤਾ ਦੇ ਚੋਟੀ ਦੇ ਪੁਲਸ ਅਧਿਕਾਰੀ ਰਾਜੀਵ ਕੁਮਾਰ 'ਤੇ ਸੁਪਰੀਮ ਕੋਰਟ ਦੇ ਆਦੇਸ਼ ਦਾ ਅਸੀਂ ਸਵਾਗਤ ਕਰਦੇ ਹਾਂ। ਮੈਨੂੰ ਲਗਦਾ ਹੈ ਸਾਡੀ ਨੈਤਿਕ ਜਿੱਤ ਹੋਈ ਹੈ। ਅਸੀਂ ਨਿਆਂਪਾਲਿਕਾ ਦਾ ਸਨਮਾਨ ਕਰਦੇ ਹਾਂ। ਰਾਜੀਵ ਕੁਮਾਰ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਮੈਂ ਮੌਜੂਦ ਨਹੀਂ ਰਹਾਂਗਾ। ਜੇਕਰ ਤੁਹਾਨੂੰ ਕਿਸੇ ਵੀ ਸਪੱਸ਼ਟੀਕਰਨ ਦੀ ਲੋੜ ਹੋਵੇਂ ਤਾਂ ਤੁਸੀਂ ਆ ਸਕਦੇ ਹੋ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਉਨ੍ਹਾਂ ਨੂੰ ਗ੍ਰਿਫਤਾਰ ਕਰਨ ਆਈ ਸੀ ਪਰ ਅਦਾਲਤ ਨੇ ਰੋਕ ਲਗਾ ਦਿੱਤੀ। ਅਸੀਂ ਅਦਾਲਤ ਦੇ ਆਦੇਸ਼ ਦੇ ਧੰਨਵਾਦੀ ਹਾਂ। ਮਮਤਾ ਨੇ ਕਿ ਮੈਂ ਲੱਖਾਂ ਲੋਕਾਂ ਲਈ ਲੜ ਰਹੀ ਹਾਂ ਨਾ ਕਿ ਸਿਰਫ ਰਾਜੀਵ ਕੁਮਾਰ ਲਈ।
ਉਨ੍ਹਾਂ ਕਿਹਾ ਕਿ ਚੰਦਰਬਾਬੂ ਨਾਇਡੂ ਅੱਜ ਇਥੇ ਆਏ। ਮੈਂ ਇਕੱਲੀ ਨਹੀਂ ਹਾਂ। ਮੈਂ ਨਵੀਨ ਪਟਨਾਇਕ ਨਾਲ ਵੀ ਇਸ 'ਤੇ ਚਰਚਾ ਕਰਾਂਗੀ। ਉਹ ਵੀ ਮੈਨੂੰ ਸਮਰਥਨ ਦੇ ਰਹੇ ਹਨ। ਮੈਂ ਉਨ੍ਹਾਂ ਤੋਂ ਅਹਿਮ ਕਦਮ ਚੁੱਕਣ ਲਈ ਵੀ ਸਲਾਹ ਲਵਾਂਗੀ ਨਾਲ ਹੀ ਮਮਤਾ ਨੇ ਕਿਹਾ ਕਿ ਮੋਦੀ ਫਿਰ ਸੱਤਾ 'ਚ ਨਹੀਂ ਆਵੇਗੀ। ਉਹ ਆਮ ਆਦਮੀ, ਕਿਸਾਨਾਂ, ਕਲਾਕਾਰਾਂ ਹਰ ਕਿਸੇ ਨੂੰ ਪ੍ਰੇਸ਼ਾਨ ਕਰ ਰਹੇ ਹਨ।