ਮਮਤਾ ਦੇ ਕਰੀਬੀ ਤ੍ਰਿਣਮੂਲ ਦੇ ਕੌਂਸਲਰ ਦਾ ਗੋਲੀ ਮਾਰ ਕੇ ਕਤਲ

Thursday, Jan 02, 2025 - 09:30 PM (IST)

ਮਮਤਾ ਦੇ ਕਰੀਬੀ ਤ੍ਰਿਣਮੂਲ ਦੇ ਕੌਂਸਲਰ ਦਾ ਗੋਲੀ ਮਾਰ ਕੇ ਕਤਲ

ਕੋਲਕਾਤਾ, (ਯੂ. ਐੱਨ. ਆਈ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਰੀਬੀ ਰਹੇ ਤ੍ਰਿਣਮੂਲ ਕਾਂਗਰਸ ਦੇ ਕੌਂਸਲਰ ਦੁਲਾਲ ਸਰਕਾਰ ਦਾ ਵੀਰਵਾਰ ਨੂੰ ਮਾਲਦਾ ਜ਼ਿਲੇ ਵਿਚ 4 ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮਾਲਦਾ ਤੋਂ ਕੌਂਸਲਰ ਦੁਲਾਲ ਨੂੰ ਝਾਲਝਲਿਆ ਮੋੜ ਇਲਾਕੇ ਵਿਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਨੇੜੇ ਤੋਂ ਸਿਰ ਵਿਚ ਗੋਲੀ ਮਾਰੀ। ਦੁਲਾਲ ਸਰਕਾਰ ਬਾਬਲਾ ਦੇ ਨਾਂ ਨਾਲ ਮਸ਼ਹੂਰ ਸਨ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਸੀਂ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਇਸ ਕਤਲ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਮੇਰੇ ਕਰੀਬੀ ਸਾਥੀ ਅਤੇ ਬਹੁਤ ਮਸ਼ਹੂਰ ਨੇਤਾ ਬਾਬਲਾ ਦਾ ਅੱਜ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਇਸ ਘਟਨਾ ਤੋਂ ਹੈਰਾਨ ਅਤੇ ਦੁਖੀ ਹਾਂ। ਮੈਨੂੰ ਸਮਝ ਨਹੀਂ ਆ ਰਹੀ ਹੈ ਕਿ ਦੁਖੀ ਪਰਿਵਾਰ ਨਾਲ ਹਮਦਰਦੀ ਕਿਵੇਂ ਪ੍ਰਗਟ ਕੀਤੀ ਜਾਵੇ।


author

Rakesh

Content Editor

Related News