8 ਜੂਨ ਤੋਂ ਖੁੱਲ੍ਹਣਗੇ ਸ਼ਾਪਿੰਗ ਮਾਲ-ਰੈਸਟੋਰੈਂਟ, ਸਿਹਤ ਮਹਿਕਮੇ ਨੇ ਜਾਰੀ ਕੀਤੇ SOPs

Friday, Jun 05, 2020 - 03:13 PM (IST)

8 ਜੂਨ ਤੋਂ ਖੁੱਲ੍ਹਣਗੇ ਸ਼ਾਪਿੰਗ ਮਾਲ-ਰੈਸਟੋਰੈਂਟ, ਸਿਹਤ ਮਹਿਕਮੇ ਨੇ ਜਾਰੀ ਕੀਤੇ SOPs

ਨਵੀਂ ਦਿੱਲੀ — 8 ਜੂਨ ਤੋਂ ਸ਼ਾਪਿੰਗ ਮਾਲ, ਹੋਟਲ, ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਮਿਲੀ ਹੈ। ਜਿਸ ਦੇ ਸੰਬੰਧ ਵਿਚ ਸਿਹਤ ਮਹਿਕਮੇ ਵਲੋਂ ਇਕ ਮਿਆਰੀ ਸੰਚਾਲਨ ਵਿਧੀ(SOPs) ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਕੰਟੋਨਮੈਂਟ ਵਾਲੇ ਖੇਤਰਾਂ ਨੂੰ ਛੱਡ ਕੇ ਸਾਰੇ ਦੇਸ਼ ਨੂੰ ਕੁਝ ਨਿਯਮਾਂ ਨਾਲ ਤਾਲਾਬੰਦੀ ਤੋਂ ਮੁਕਤ ਕੀਤਾ ਜਾ ਰਿਹਾ ਹੈ। ਓਪਨਿੰਗ ਮਾਲਜ਼ 'ਤੇ ਐਸਓਪੀ ਮੁਤਾਬਕ ਦੋ ਲੋਕਾਂ ਦਰਮਿਆਨ ਘੱਟ-ਘੱਟ ਛੇ ਫੁੱਟ ਦਾ ਫਾਸਲਾ ਹੋਣਾ ਚਾਹੀਦਾ ਹੈ। ਹਰ ਵਿਅਕਤੀ ਲਈ ਮਾਸਕ ਪਹਿਨਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਸਾਬਣ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਕਰਨਾ ਸਾਫ਼ ਕਰਨਾ ਵੀ ਜ਼ਰੂਰੀ ਹੈ ਫਿਰ ਭਾਵੇਂ ਹੱਥ ਗੰਦਾ ਲੱਗ ਰਿਹਾ ਹੈ ਜਾਂ ਨਹੀਂ।

ਵਾਲਿਟ ਪਾਰਕਿੰਗ ਸੰਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼

ਜਦੋਂ ਤੁਸੀਂ ਆਪਣੀ ਕਾਰ ਰਾਹੀਂ ਮਾਲ ਪਹੁੰਚਦੇ ਹੋ, ਤਾਂ ਵਾਲਿਟ ਪਾਰਕਿੰਗ ਨੂੰ ਲੈ ਕੇ ਵੱਖਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਸਟੀਅਰਿੰਗ, ਡੋਰ, ਹੈਂਡਲ ਅਤੇ ਚਾਬੀ ਨੂੰ ਕੀਟਾਣੂਨਾਸ਼ਕ ਨਾਲ ਕੀਟਾਣੂਮੁਕਤ ਕੀਤਾ ਜਾਵੇਗਾ। ਥਰਮਲ ਸਕ੍ਰੀਨਿੰਗ ਉਹਨਾਂ ਸਟਾਫ਼ ਲਈ ਜ਼ਰੂਰੀ ਹੈ ਜੋ ਘਰੇਲੂ ਸਪੁਰਦਗੀ(Home Delivery) ਸੇਵਾ ਵਿਚ ਹਨ।

ਇਹ ਵੀ ਪੜ੍ਹੋ: ਤਾਲਾਬੰਦੀ ਦਰਮਿਆਨ EMI 'ਤੇ ਵਿਆਜ ਛੋਟ ਮਾਮਲੇ 'ਚ RBI ਨੂੰ SC ਦੀ ਫਿਟਕਾਰ

ਸਭ ਦੀ ਥਰਮਲ ਸਕ੍ਰੀਨਿੰਗ

ਸਾਰੇ ਸ਼ਾਪਿੰਗ ਮਾਲਸ ਨੂੰ ਥੋੜ੍ਹੀ-ਥੋੜ੍ਹੀ ਦੂਰੀ 'ਤੇ ਸੈਨੇਟਾਈਜ਼ਰ ਲਗਾਉਣ ਲਈ ਕਿਹਾ ਗਿਆ ਹੈ। ਮਾਲ ਵਿਚ ਦਾਖਲ ਹੋਣ 'ਤੇ ਸਾਰਿਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾਏਗੀ ਫਿਰ ਭਾਵੇਂ ਉਹ ਗਾਹਕ ਹੋਣ ਜਾਂ ਉਥੇ ਕੰਮ ਕਰ ਰਹੇ ਕਾਮੇ ਜਾਂ ਯਾਤਰੀ। ਸਮਾਜਿਕ ਦੂਰੀ ਦੀ ਪਾਲਣਾ ਕਰਨਾ ਮਾਲ ਪ੍ਰਬੰਧਨ ਦੀ ਜ਼ਿੰਮੇਵਾਰੀ ਹੈ।

 

ਬਜ਼ੁਰਗ, ਗਰਭਵਤੀ ਤੀਵੀਂਆਂ ਲਈ ਹਦਾਇਤਾਂ

ਜੇ ਸ਼ਾਪਿੰਗ ਮਾਲ ਦੇ ਕਾਮੇ ਬਜ਼ੁਰਗ, ਗਰਭਵਤੀ ਤੀਵੀਂਆਂ ਜਾਂ ਉਹ ਲੋਕ ਜੋ ਡਾਕਟਰੀ ਇਲਾਜ ਅਧੀਨ ਹਨ, ਤਾਂ ਉਨ੍ਹਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਮਾਲ ਪ੍ਰਬੰਧਨ ਨੂੰ ਅਜਿਹੇ ਕਾਮਿਆਂ ਨੂੰ ਲੋਕਾਂ ਨਾਲ ਲੈਣ-ਦੇਣ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਤਾਪਮਾਨ ਨਿਰਧਾਰਤ

ਮਾਲ ਦੇ ਅੰਦਰ ਤਾਪਮਾਨ ਦੇ ਸੰਬੰਧ ਵਿਚ ਕਿਹਾ ਗਿਆ ਹੈ ਕਿ ਇਹ 24-30 ਡਿਗਰੀ ਦੇ ਦਾਇਰੇ ਵਿਚ ਹੋਣਾ ਚਾਹੀਦੀ ਹੈ। ਇਸ ਦੇ ਨਾਲ ਹੀ ਨਮੀ (ਹੀਊਮੀਡਿਟੀ) ਦੀ ਮਾਤਰਾ 40-70 ਪ੍ਰਤੀਸ਼ਤ ਦੇ ਵਿਚਕਾਰ ਹੋਣੀ ਚਾਹੀਦੀ ਹੈ। ਸ਼ਾਪਿੰਗ ਮਾਲ ਅੰਦਰ ਹਵਾ ਦੀ ਆਵਾਜਾਈ ਦਾ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਗੱਲ ਸ਼ਾਪਿੰਗ ਮਾਲ ਅੰਦਰ ਬੱਚਿਆਂ ਦੇ ਖੇਡਣ ਵਾਲੇ ਖੇਤਰ, ਸਿਨੇਮਾ ਹਾਲ, ਗੇਮਿੰਗ ਜ਼ੋਨ ਬੰਦ ਰਹਿਣਗੇ। ਜੇ ਕਿਸੇ ਗਾਹਕ ਜਾਂ ਕਾਮੇ ਵਿਚ ਕੋਰੋਨਾ ਦੇ ਸੰਕੇਤ ਦਿਖਾਈ ਦੇਣ ਤਾਂ ਮਾਲ ਪ੍ਰਬੰਧਨ ਤੁਰੰਤ ਉਸ ਨੂੰ ਇਕੱਲਿਆਂ ਕਮਰੇ(ਇਕਾਂਤਵਾਸ) ਵਿਚ ਰੱਖੇਗਾ। ਇਸ ਤੋਂ ਇਲਾਵਾ ਇਹ ਵੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਹੁਤ ਜ਼ਰੂਰੀ ਹੋਵੇ ਤਾਂ ਦੀ ਮਾਲ ਜਾਂ ਰੈਸਟੋਰੈਂਟ ਵਿਚ ਜਾਓ ਨਹੀਂਂ ਤਾਂ ਘਰ ਅੰਦਰ ਰਹਿ ਦੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਅਜੇ ਵੀ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ: ਸਾਇਬੇਰੀਆ : ਪਾਵਰ ਪਲਾਂਟ 'ਚੋਂ 20,000 ਟਨ ਡੀਜ਼ਲ ਲੀਕ, ਰਾਸ਼ਟਰਪਤੀ ਨੇ ਐਮਰਜੈਂਸੀ ਦਾ ਕੀਤਾ ਐਲਾਨ

ਹੋਟਲ-ਰੈਸਟੋਰੈਂਟ ਲਈ ਦਿਸ਼ਾ-ਨਿਰਦੇਸ਼ ਕੀ ਹਨ?


ਕੋਰੋਨਵਾਇਰਸ ਦੀ ਲਾਗ ਅਤੇ ਤਾਲਾਬੰਦੀ ਕਾਰਨ ਹੋਟਲ-ਰੈਸਟੋਰੈਂਟ ਸੈਕਟਰ ਨੂੰ ਬਹੁਤ ਨੁਕਸਾਨ ਹੋਇਆ ਹੈ, ਜਿਸ ਕਾਰਨ ਸਰਕਾਰ ਨੇ ਹੁਣ ਹੋਟਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹੋਟਲਾਂ ਵਿਚ, ਰੈਸਟੋਰੈਂਟਾਂ ਵਿਚ ਬੈਠਣ ਦੀ ਬਜਾਏ ਰੂਮ ਸਰਵਿਸ ਜਾਂ ਟੇਕਵੇਅ ਨੂੰ ਉਤਸ਼ਾਹਤ ਕੀਤਾ ਜਾਵੇਗਾ।


author

Harinder Kaur

Content Editor

Related News