'4 ਜਨਵਰੀ ਦੀ ਬੈਠਕ 'ਚ ਨਹੀਂ ਨਿਕਲਿਆ ਹੱਲ ਤਾਂ ਬੰਦ ਕਰਾਂਗੇ ਸ਼ਾਪਿੰਗ ਮਾਲ ਅਤੇ ਪੈਟਰੋਲ ਪੰਪ'

Friday, Jan 01, 2021 - 07:35 PM (IST)

'4 ਜਨਵਰੀ ਦੀ ਬੈਠਕ 'ਚ ਨਹੀਂ ਨਿਕਲਿਆ ਹੱਲ ਤਾਂ ਬੰਦ ਕਰਾਂਗੇ ਸ਼ਾਪਿੰਗ ਮਾਲ ਅਤੇ ਪੈਟਰੋਲ ਪੰਪ'

ਨਵੀਂ ਦਿੱਲੀ - ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਨੂੰ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਹੈ। ਇਸ ਦੌਰਾਨ ਕਿਸਾਨਾਂ ਦਾ ਗੁੱਸਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਸ਼ੁੱਕਰਵਾਰ ਨੂੰ ਕਿਸਾਨ ਸੰਗਠਨਾਂ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਜੇਕਰ 4 ਜਨਵਰੀ ਨੂੰ ਸਰਕਾਰ ਦੇ ਨਾਲ ਬੈਠਕ ਗਤੀਰੋਧ ਖ਼ਤਮ ਕਰਨ ਵਿੱਚ ਅਸਫਲ ਰਹੀ ਤਾਂ ਅਸੀਂ ਹਰਿਆਣਾ ਵਿੱਚ ਸਾਰੇ ਮੌਲ, ਪੈਟਰੋਲ ਪੰਪ ਬੰਦ ਕਰਨ ਦੀਆਂ ਤਾਰੀਖ਼ਾਂ ਦਾ ਐਲਾਨ ਕਰਾਂਗੇ। ਉਥੇ ਹੀ ਸਵਰਾਜ ਇੰਡੀਆ ਪ੍ਰਮੁੱਖ ਯੋਗੇਂਦਰ ਯਾਦਵ ਨੇ ਕਿਹਾ ਕਿ ਬੈਠਕ ਵਿੱਚ ਹੱਲ ਨਹੀਂ ਨਿਕਲਿਆ ਤਾਂ 6 ਤਾਰੀਖ਼ ਨੂੰ ਮਾਰਚ ਕੱਢਿਆ ਜਾਵੇਗਾ।

ਸ਼ੁੱਕਰਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ਵਿੱਚ ਕਿਸਾਨ ਨੇਤਾਵਾਂ ਨੇ ਕਿਹਾ, ਅਜਿਹਾ ਲੱਗਦਾ ਹੈ ਕਿ ਸਰਕਾਰ ਕਿਸਾਨਾਂ ਨੂੰ ਹਲਕੇ ਵਿੱਚ ਲੈ ਰਹੀ ਹੈ। ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਵਿੱਚ ਸਰਕਾਰ ਸਮਰੱਥਾਵਾਨ ਸੀ ਅਤੇ ਉਹ ਸਾਡੇ ਨਾਲ ਵੀ ਅਜਿਹਾ ਹੀ ਕਰਨ ਦੀ ਸੋਚ ਰਹੇ ਸਨ ਪਰ ਅਜਿਹਾ ਕੋਈ ਦਿਨ ਨਹੀਂ ਆਵੇਗਾ। ਹਰਿਆਣਾ ਕਿਸਾਨ ਨੇਤਾ ਵਿਕਾਸ ਸੀਸਰ ਨੇ ਕਿਹਾ ਕਿ 4 ਜਨਵਰੀ ਨੂੰ ਸਰਕਾਰ ਦੇ ਨਾਲ ਹੋਣ ਵਾਲੀ ਬੈਠਕ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾਂ ਨਿੱਜੀ ਪੈਟਰੋਲ ਪੰਪ ਨੂੰ ਛੱਡ ਕੇ ਸਾਰੇ ਪੈਟਰੋਲ ਪੰਪ ਅਤੇ ਮੌਲ ਬੰਦ ਰਹਿਣਗੇ। ਹਾਲਾਂਕਿ ਹਰਿਆਣਾ ਵਿੱਚ ਸਾਰੇ ਟੋਲ ਪਲਾਜ਼ਾ ਚਾਲੂ ਰਹਿਣਗੇ। ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਖ਼ਿਲਾਫ਼ ਸੂਬੇ ਵਿੱਚ ਵਿਰੋਧ ਪ੍ਰਦਰਸ਼ਨ ਕਰਾਂਗੇ ਅਤੇ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਦਾ ਗੱਠਜੋੜ ਟੁੱਟਦਾ ਨਹੀਂ ਹੈ।
 

ਯੋਗੇਂਦਰ ਯਾਦਵ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, ਕਿਸਾਨਾਂ ਦਾ ਇਹ ਅੰਦੋਲਨ ਹੁਣ ਨਿਰਣਾਇਕ ਦੌਰ ਵਿੱਚ ਹੈ, 30 ਤਾਰੀਖ਼ ਦੀ ਗੱਲਬਾਤ ਬਾਰੇ ਮੈਂ ਇੰਨਾ ਹੀ ਕਹਾਂਗਾ ਕਿ ਫਿਲਹਾਲ ਤਾਂ ਪੂਛ ਨਿਕਲੀ ਹੈ, ਹਾਥੀ ਨਿਕਲਨਾ ਹਾਲੇ ਬਾਕੀ ਹੈ। ਯੋਗੇਂਦਰ ਨੇ ਅੱਗੇ ਕਿਹਾ, 4 ਤਾਰੀਖ਼ (4 ਜਨਵਰੀ) ਨੂੰ ਸਾਡੀ ਗੱਲਬਾਤ ਹੈ, ਜੇਕਰ ਨਤੀਜਾ ਤਸੱਲੀਬਖਸ਼ ਨਹੀਂ ਨਿਕਲਿਆ ਤਾਂ 6 ਤਾਰੀਖ਼ ਨੂੰ ਕੁੰਡਲੀ-ਮਾਨੇਸਰ-ਪਲਵਾਨ (KMP) ਰਾਜ ਮਾਰਗ 'ਤੇ ਮਾਰਚ ਕੀਤਾ ਜਾਵੇਗਾ। 6 ਤਾਰੀਖ਼ ਤੋਂ 20 ਤਾਰੀਖ਼ ਤੱਕ 2 ਹਫਤੇ ਪੂਰੇ ਦੇਸ਼ ਵਿੱਚ ਦੇਸ਼ ਜਾਗ੍ਰਿਤੀ ਅਭਿਆਨ ਚਲਾਇਆ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ


author

Inder Prajapati

Content Editor

Related News