ਮਾਲੇਗਾਓਂ ਧਮਾਕਾ ਕੇਸ : ਕੋਰਟ ਨੇ ਸਾਧਵੀ ਪ੍ਰਗਿਆ ਨੂੰ ਹਰ ਹਫਤੇ ਪੇਸ਼ ਹੋਣ ਦਾ ਦਿੱਤਾ ਆਦੇਸ਼

Monday, Jun 03, 2019 - 04:01 PM (IST)

ਭੋਪਾਲ— ਮਾਲੇਗਾਓਂ ਧਮਾਕੇ ਦੀ ਦੋਸ਼ੀ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਇਸ ਮਾਮਲੇ 'ਚ ਕੋਰਟ ਵਲੋਂ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੀ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਕੋਰਟ ਨੇ ਪ੍ਰਗਿਆ ਨੂੰ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਦਿੰਦੇ ਹੋਏ ਸੁਣਵਾਈ 'ਤੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਪ੍ਰਗਿਆ ਫਿਲਹਾਲ ਸ਼ਰਤੀਆ ਜ਼ਮਾਨਤ 'ਤੇ ਬਾਹਰ ਚੱਲ ਰਹੀ ਹੈ। ਮਾਲੇਗਾਓਂ ਧਮਾਕਾ ਕੇਸ ਦੀ ਜਾਂਚ ਕਰ ਰਹੀ ਐੱਨ.ਆਈ.ਏ. ਕੋਰਟ ਨੇ ਸਾਧਵੀ ਪ੍ਰਗਿਆ ਨੂੰ ਹਫਤੇ 'ਚ ਘੱਟੋ-ਘੱਟ ਇਕ ਵਾਰ ਕੋਰਟ 'ਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਪ੍ਰਗਿਆ ਫਿਲਹਾਲ ਸਿਹਤ ਕਾਰਨਾਂ ਕਰ ਕੇ ਜ਼ਮਾਨਤ 'ਤੇ ਬਾਹਰ ਹੈ। ਕੋਰਟ ਨੇ ਪ੍ਰਗਿਆ ਨੂੰ ਜ਼ਮਾਨਤ ਤਾਂ ਦੇ ਦਿੱਤੀ ਪਰ ਉਨ੍ਹਾਂ ਨੂੰ ਦੋਸ਼ ਮੁਕਤ ਨਹੀਂ ਮੰਨਿਆ। ਪ੍ਰਗਿਆ ਵਿਰੁੱਧ ਯੂ.ਏ.ਪੀ.ਏ. (ਅਨਲਾਫੁੱਲ ਐਕਟੀਵਿਟੀਜ਼ ਪ੍ਰਿਵੇਂਸ਼ਨ ਐਕਟ) ਦੇ ਅਧੀਨ ਮੁਕੱਦਮਾ ਚੱਲ ਰਿਹਾ ਹੈ।

29 ਸਤੰਬਰ 2008 'ਚ ਮਾਲੇਗਾਓਂ 'ਚ ਇਕ ਬਾਈਕ 'ਚ ਬੰਬ ਰੱਖ ਧਮਾਕਾ ਕੀਤਾ ਗਿਆ ਸੀ। ਇਸ ਧਮਾਕੇ 'ਚ 7 ਲੋਕ ਮਾਰੇ ਗਏ ਸਨ ਅਤੇ 100 ਤੋਂ ਵਧ ਜ਼ਖਮੀ ਹੋਏ ਸਨ। ਸਰਕਾਰ ਨੇ ਮਾਮਲੇ ਦੀ ਜਾਂਚ ਏ.ਟੀ.ਐੱਸ. ਨੂੰ ਸੌਂਪ ਦਿੱਤੀ। 24 ਅਕਤੂਬ 2008 ਨੂੰ ਇਸ ਮਾਮਲੇ 'ਚ ਸਵਾਮੀ ਅਸੀਮਾਨੰਦ, ਕਰਨਲ ਪੁਰੋਹਿਤ ਅਤੇ ਸਾਧਵੀ ਪ੍ਰਗਿਆ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 3 ਦੋਸ਼ੀ ਫਰਾਰ ਦਿਖਾਏ ਗਏ ਸਨ। ਬਾਅਦ 'ਚ ਇਹ ਜਾਂਚ ਐੱਨ.ਆਈ.ਏ. ਨੂੰ ਸੌਂਪ ਦਿੱਤੀ ਗਈ ਸੀ। ਅਪ੍ਰੈਲ 2017 'ਚ ਸਾਧਵੀ ਪ੍ਰਗਿਆ ਨੂੰ 9 ਸਾਲ ਕੈਦ 'ਚ ਰਹਿਣ ਤੋਂ ਬਾਅਦ ਸ਼ਰਤੀਆ ਜ਼ਮਾਨਤ ਦਿੱਤੀ ਗਈ ਸੀ। ਇਸ ਤੋਂ ਬਾਅਦ 30 ਅਕਤੂਬਰ 2018 ਨੂੰ ਕਰਨਲ ਪੁਰੋਹਿਤ, ਸਾਧਵੀ ਪ੍ਰਗਿਆ ਸਿੰਘ ਠਾਕੁਰ ਸਮੇਤ ਸਾਰੇ 7 'ਤੇ ਅੱਵਾਦੀ ਸਾਜਿਸ਼ ਅਤੇ ਕਤਲ ਦੇ ਦੋਸ਼ ਤੈਅ ਕੀਤੇ ਗਏ ਸਨ। ਉਹ ਫਿਲਹਾਲ ਸਿਹਤ ਕਾਰਨਾਂ ਕਰ ਕੇ ਜ਼ਮਾਨਤ 'ਤੇ ਹਨ।


DIsha

Content Editor

Related News