ਮਾਲਦੀਵ ਦੇ ਰਾਸ਼ਟਰਪਤੀ ਆਪਣੀ ਪਤਨੀ ਨਾਲ ਤਾਜ ਮਹਿਲ ਦੇਖ ਕੇ ਹੋਏ ਬਾਗੋ-ਬਾਗ
Tuesday, Dec 18, 2018 - 06:16 PM (IST)
ਆਗਰਾ (ਭਾਸ਼ਾ)— ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਮੰਗਲਵਾਰ ਨੂੰ ਆਪਣੀ ਪਤਨੀ ਫਾਜ਼ਨਾ ਅਹਿਮਦ ਨਾਲ ਤਾਜ ਮਹਿਲ ਦੇਖਣ ਪਹੁੰਚੇ ਅਤੇ ਮੁਗ਼ਲਕਾਲ 'ਚ ਬਣੀ ਪ੍ਰੇਮ ਦੀ ਇਸ ਵਿਰਾਸਤ ਨੂੰ ਦੇਖ ਕੇ ਬਾਗੋ-ਬਾਗ ਹੋ ਗਏ। ਸੋਲਿਹ ਅਤੇ ਉਨ੍ਹਾਂ ਦੀ ਪਤਨੀ ਬਹੁਤ ਦੇਰ ਤਕ ਤਾਜ ਮਹਿਲ ਨੂੰ ਤੱਕਦੇ ਰਹੇ। ਇਸ ਤੋਂ ਬਾਅਦ ਉਨ੍ਹਾਂ ਦੇ ਮੂੰਹ 'ਚੋਂ ਨਿਕਲਿਆ, ''ਅਮੇਜਿੰਗ.. ਬਿਊਟੀਫੁੱਲ..ਇਟ ਇਜ਼ ਰਿਅਲੀ ਏ ਵੰਡਰ।''

ਦੁਪਹਿਰ 12 ਵਜੇ ਦੇ ਕਰੀਬ ਮਾਲਦੀਵ ਦੇ ਰਾਸ਼ਟਰਪਤੀ ਦਾ ਕਾਫਿਲਾ ਤਾਜ ਮਹਿਲ ਦੇਖਣ ਪਹੁੰਚਿਆ। ਖੇਰੀਆ ਹਵਾਈ ਅੱਡੇ ਤੋਂ ਸੋਲਿਹ ਜੋੜਾ ਤਾਜ ਮਹਿਲ ਦੇ ਪੂਰਬੀ ਗੇਟ 'ਤੇ ਪੁੱਜਿਆ। ਇੱਥੋਂ ਉਨ੍ਹਾਂ ਨੂੰ ਬੈਟਰੀ ਨਾਲ ਚੱਲਣ ਵਾਲੀ ਕਾਰ ਤੋਂ ਤਾਜ ਮਹਿਲ ਕੰਪਲੈਕਸ ਤਕ ਲਿਆਂਦਾ ਗਿਆ। ਰਾਸ਼ਟਰਪਤੀ ਸੋਲਿਹ ਨੇ ਪਤਨੀ ਫਾਜ਼ਨਾ ਨਾਲ ਡਾਇਨਾ ਬੈਂਚ 'ਤੇ ਬੈਠ ਕੇ ਬਹੁਤ ਸਾਰੀਆਂ ਤਸਵੀਰਾਂ ਖਿਚਵਾਈਆਂ। ਤਾਜ ਮਹਿਲ ਮੁਖੀ ਅੰਕਿਤ ਨਾਮਦੇਵ ਨੇ ਦੱਸਿਆ ਕਿ ਸੋਲਿਹ ਅਤੇ ਉਨ੍ਹਾਂ ਦੀ ਪਤਨੀ ਨੇ ਵਿਜ਼ੀਟਰ ਬੁੱਕ ਵਿਚ ਵੀ ਤਾਜ ਮਹਿਲ ਦੀ ਪ੍ਰਸ਼ੰਸਾ ਵਿਚ ਸ਼ਬਦ ਲਿਖੇ।
