ਤੁਹਾਨੂੰ ਬੀਮਾਰ ਬਣਾ ਸਕਦਾ ਹੈ ਦਫਤਰ ’ਚ 8 ਤੋਂ ਵੱਧ ਘੰਟੇ ਕੰਮ ਕਰਨਾ

Sunday, Mar 01, 2020 - 09:53 PM (IST)

ਤੁਹਾਨੂੰ ਬੀਮਾਰ ਬਣਾ ਸਕਦਾ ਹੈ ਦਫਤਰ ’ਚ 8 ਤੋਂ ਵੱਧ ਘੰਟੇ ਕੰਮ ਕਰਨਾ

ਨਵੀਂ ਦਿੱਲੀ (ਇੰਟ.)-ਸੁਪਨਿਆਂ ਨੂੰ ਪੂਰਾ ਕਰਨ ਲਈ ਨੌਜਵਾਨ ਕੰਮ ਕਰਨ ਦੇ ਨਿਰਧਾਰਿਤ ਘੰਟਿਆਂ ਤੋਂ ਵੱਧ ਸਮਾਂ ਦਫਤਰ ’ਚ ਬਿਤਾਉਣ ਲੱਗੇ ਹਨ। ਇਸ ਕਾਰਣ ਉਨ੍ਹਾਂ ਦੀ ਮਾਨਸਿਕ ਸਿਹਤ ਵਿਗੜ ਰਹੀ ਹੈ ਅਤੇ ਉਹ ਸਰੀਰਕ ਬੀਮਾਰੀਆਂ ਨਾਲ ਵੀ ਘਿਰਨ ਲੱਗੇ ਹਨ।
ਪੂਰਾ ਹਫਤਾ ਬਿਨਾਂ ਬਰੇਕ ਲਏ ਦਫਤਰ ’ਚ 8 ਘੰਟਿਆਂ ਤੋਂ ਵੱਧ ਕੰਮ ਕਰਨਾ ਤੁਹਾਨੂੰ ਬੀਮਾਰ ਬਣਾ ਸਕਦਾ ਹੈ। ਤੁਹਾਨੂੰ ਹਾਈਪਰਟੈਨਸ਼ਨ, ਹਾਰਟ ਅਟੈਕ, ਐਂਗਜਾਇਟੀ, ਸਟ੍ਰੋਕ, ਡਿਪ੍ਰੈਸ਼ਨ, ਮਸਲਸ ਪੇਨ, ਬੈਕ ਪੇਨ, ਸਲਿਪ ਡਿਸਕ ਅਤੇ ਸਰਵਾਈਕਲ ਪੇਨ ਹੋ ਸਕਦੀ ਹੈ। ਜੇਕਰ ਜਾਪਾਨ ਵਰਗੇ ਵਿਕਸਿਤ ਦੇਸ਼ ਦੀ ਗੱਲ ਕਰੀਏ ਤਾਂ ਉਥੋਂ ਦੇ ਨੌਜਵਾਨ ਸਾਧਾਰਣ ਤੌਰ ’ਤੇ ਹਫਤੇ ’ਚ ਸਿਰਫ 46 ਘੰਟੇ ਆਫਿਸ ’ਚ ਬਿਤਾਉਂਦੇ ਹਨ ਜਦਕਿ ਭਾਰਤ ਦੇ ਨੌਜਵਾਨਾਂ ਦਾ ਇਹ ਸਮਾਂ 52 ਘੰਟੇ ਹੈ।

ਇੰਝ ਕਰੋ ਆਪਣੇ ਆਪ ਨੂੰ ਰਿਲੈਕਸ
ਹੈਲਥ ਐਕਸਪਰਟਸ ਕਹਿੰਦੇ ਹਨ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਚਾਹਤ ’ਚ ਜੁਟੇ ਰਹਿਣਾ ਬੁਰਾ ਨਹੀਂ ਹੈ। ਪਰ ਧਿਆਨ ਰੱਖੋ ਕਿ ਤੁਹਾਡੀ ਸਿਹਤ ’ਤੇ ਕੰਮ ਦਾ ਬੁਰਾ ਅਸਰ ਨਾ ਪਵੇ। ਤੁਸੀਂ ਪ੍ਰਾਣਾਯਾਮ ਕਰੋ, ਸ਼ਵਆਸਨ ਕਰੋ, ਗਰਮ ਦੁੱਧ ਪੀਓ, ਪਸੰਦ ਦਾ ਸੰਗੀਤ ਸੁਣੋ ਆਦਿ। ਇਸ ਤੋਂ ਬਾਅਦ ਪਰਿਵਾਰ ਨਾਲ 10 ਮਿੰਟ ਹੀ ਸਹੀ, ਜ਼ਰੂਰ ਬੈਠੋ। ਇਸ ਨਾਲ ਤੁਸੀਂ ਖੁਦ ਨੂੰ ਮਜ਼ਬੂਤ ਮਹਿਸੂਸ ਕਰੋਗੇ। ਇਹ ਮਾਨਸਿਕ ਮਜ਼ਬੂਤੀ ਤੁਹਾਨੂੰ ਕਰੀਅਰ ’ਚ ਹੋਰ ਬਿਹਤਰ ਪ੍ਰਫਾਰਮ ਕਰਨ ਦੀ ਤਾਕਤ ਦੇਵੇਗੀ।


author

Sunny Mehra

Content Editor

Related News