ਨਕਲੀ ਦੁੱਧ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਦੁੱਧ ਦੇ ਨਾਂ ''ਤੇ ਪਰੋਸਿਆ ਜਾ ਰਿਹਾ ਸੀ ਜ਼ਹਿਰ (ਤਸਵੀਰਾਂ)

02/20/2017 6:00:03 PM

ਰੇਵਾੜੀ— ਸਾਵਧਾਨ! ਜੇਕਰ ਤੁਸੀਂ ਆਪਣੇ ਬੱਚਿਆਂ ਦੇ ਬਿਹਤਰ ਸਿਹਤ ਅਤੇ ਉਨ੍ਹਾਂ ਨੂੰ ਤਾਕਤਵਰ ਬਣਾਉਣ ਲਈ ਬਾਜ਼ਾਰ ਤੋਂ ਦੁੱਧ ਖਰੀਦਣ ਲਈ ਜਾ ਰਹੇ ਹਨ ਤਾਂ ਕ੍ਰਿਪਾ ਸਾਵਧਾਨ ਹੋ ਜਾਵੋ, ਕਿਉਂਕਿ ਅੱਜ-ਕੱਲ ਦੁੱਧ ਦੇ ਨਾਂ ''ਤੇ ਤੁਹਾਨੂੰ ਜ਼ਹਿਰ ਪਰੋਸਿਆ ਜਾ ਰਿਹਾ ਹੈ, ਜਿਸ ਦਾ ਕਾਰੋਬਾਰ ਅੱਜ-ਕੱਲ ਬਾਜ਼ਾਰਾਂ ''ਚ ਧੜੱਲੇ ਨਾਲ ਚੱਲ ਰਿਹਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਰੇਵਾੜੀ ਜ਼ਿਲੇ ਦੇ ਪਿੰਡ ਪਾਲੀ ਦੀ, ਜਿੱਥੇ ਲੰਬੇ ਸਮੇਂ ਤੋਂ ਵਾਸ਼ਿੰਗ ਪਾਊਡਰ ਅਤੇ ਕਈ ਤਰ੍ਹਾਂ ਦੇ ਕੈਮੀਕਲ ਮਿਲਾ ਕੇ ਹਰ ਦਿਨ ਹਜ਼ਾਰਾਂ ਲੀਟਰ ਨਕਲੀ ਦੁੱਧ ਬਣਾਇਆ ਜਾ ਰਿਹਾ ਸੀ। ਸੀ.ਆਈ.ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਇਹ ਮਾਮਲਾ ਤੁਰੰਤ ਸਿਹਤ ਵਿਭਾਗ ਦੇ ਨੋਟਿਸ ''ਚ ਲਿਆਂਦਾ ਅਤੇ ਸਿਹਤ ਅਧਿਕਾਰੀਆਂ ਨੇ ਸਿਵਲ ਸਰਜਨ ਦੇ ਨਿਰਦੇਸ਼ ''ਤੇ ਡਿਪਟੀ ਸਿਵਲ ਸਰਜਨ ਡਾ. ਜੇ.ਕੇ. ਸੈਨੀ ਦੀ ਅਗਵਾਈ ''ਚ ਇਕ ਟੀਮ ਦਾ ਗਠਨ ਕੀਤਾ ਅਤੇ ਮੌਕੇ ''ਤੇ ਛਾਪੇਮਾਰ ਕੇ ਕਾਰਵਾਈ ਕੀਤੀ। 
ਟੀਮ ਨੇ ਮੌਕੇ ਤੋਂ 840 ਲੀਟਰ ਨਕਲੀ ਦੁੱਧ ਤੋਂ ਇਲਾਵਾ ਦੁੱਧ ਤਿਆਰ ਕਰਨ ''ਚ ਵਰਤੇ ਜਾਣ ਵਾਲੇ ਵਾਸ਼ਿੰਗ ਪਾਊਡਰ ਅਤੇ ਕਈ ਤਰ੍ਹਾਂ ਦੇ ਕੈਮੀਕਲ ਵੀ ਬਰਾਮਦ ਕੀਤੇ ਹਨ ਅਤੇ ਇਸ ਗੋਰਖਧੰਦੇ ''ਚ ਸ਼ਾਮਲ 2 ਲੋਕਾਂ ਨੂੰ ਕਾਬੂ ਕੀਤਾ। ਇਸ ਨੂੰ ਲੈ ਕੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਕਲੀ ਦੁੱਧ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਇਹ ਦੁੱਧ ਸਿਹਤ ਲਈ ਬੇਹੱਦ ਹਾਨੀਕਾਰਕ ਹੈ। ਇਸ ਨੂੰ ਦੇਖਦੇ ਹੋਏ ਦੋਸ਼ੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕੀਤਾ ਹੈ। ਜੇਕਰ ਕੁਝ ਵੀ ਹੋਵੇ, ਇਸ ਮਾਮਲੇ ''ਚ ਖਾਸ ਗੱਲ ਇਹ ਹੈ ਕਿ ਇੰਨਾ ਵੱਡਾ ਗੋਰਖਧੰਦਾ ਹੋਣ ਦੇ ਬਾਵਜੂਦ ਸਿਹਤ ਵਿਭਾਗ ਸੁੱਤਾ ਹੋਇਆ ਸੀ ਅਤੇ ਸੀ.ਆਈ.ਡੀ. ਪੁਲਸ ਵੱਲੋਂ ਇਹ ਕਾਰਵਾਈ ਕੀਤੀ ਗਈ, ਜੋ ਕਿ ਨਾ ਸਿਰਫ ਸਿਹਤ ਅਧਿਕਾਰੀਆਂ ਲਈ ਬੇਹੱਦ ਸ਼ਰਮਨਾਕ ਗੱਲ ਹੈ, ਸਗੋਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਖੇਡ ਸਿਹਤ ਅਧਿਕਾਰੀਆਂ ਦੇ ਕਥਿਤ ਸੁਰੱਖਿਆ ''ਚ ਹੀ ਤੇਜ਼ੀ ਨਾਲ ਖੇਡਿਆ ਜਾ ਰਿਹਾ ਹੈ।


Disha

News Editor

Related News