ਆਸਮਾਨ ਦੀਆਂ ਬੁਲੰਦੀਆਂ ''ਤੇ ਛਾਈ ਰਹੀ ''ਮੋਦੀ-ਟਰੰਪ'' ਦੀ ਜੋੜੀ

01/15/2020 3:57:33 PM

ਪ੍ਰਯਾਗਰਾਜ— ਮਕਰ ਸੰਕ੍ਰਾਂਤੀ ਦੇ ਪਾਵਨ ਤਿਉਹਾਰ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜੋੜੀ ਆਸਮਾਨ ਦੀਆਂ ਬੁਲੰਦੀਆਂ 'ਤੇ ਛਾਈ ਰਹੀ। ਦੇਸ਼ 'ਚ ਚੱਲ ਰਹੀ ਉਠਕ-ਬੈਠਕ ਦਰਮਿਆਨ ਆਸਮਾਨ ਦੀਆਂ ਬੁਲੰਦੀਆਂ 'ਤੇ 'ਮੋਦੀ-ਟਰੰਪ' ਦੀ ਜੋੜੀ ਲਹਿਰਾ ਰਹੀ ਹੈ। ਸ਼ਹਿਰ ਦੀਆਂ ਕਈ ਦੁਕਾਨਾਂ 'ਚ ਮੋਦੀ-ਟਰੰਪ, ਮੋਦੀ-ਸ਼ਾਹ, ਮੋਦੀ-ਯੋਗੀ ਅਤੇ ਮੋਦੀ-ਰਾਹੁਲ ਦੀ ਤਸਵੀਰ ਵਾਲੀਆਂ ਪਤੰਗਾਂ ਖੂਬ ਵਿਕ ਰਹੀਆਂ ਹਨ। ਇੰਨਾ ਹੀ ਨਹੀਂ ਦੁਕਾਨਦਾਰ ਕਈ ਹੋਰ ਸਿਆਸੀ ਪਾਰਟੀ ਦੀਆਂ ਪਤੰਗਾਂ ਨੂੰ ਆਪਣੀ ਦੁਕਾਨਾਂ 'ਚ ਸਜਾਏ ਹੋਏ ਹਨ। 

ਇਹ ਪਤੰਗਾਂ ਵੀ ਬਣੀਆਂ ਆਕਰਸ਼ਨ ਦਾ ਕੇਂਦਰ
ਨਵੇਂ ਸਾਲ 2020, ਕਾਰਟੂਨ, ਮਹਾਕਾਲ, ਕਮਲ ਆਦਿ ਵਰਗੇ ਚਿੱਤਰਾਂ ਵਾਲੀਆਂ ਪਤੰਗਾਂ ਬਾਜ਼ਾਰ 'ਚ ਆਕਰਸ਼ਨ ਦਾ ਕੇਂਦਰ ਬਣੀਆਂ ਹਨ। ਮੋਦੀ-ਟਰੰਪ ਦੀ ਜੋੜੀ ਵਾਲੀ ਪਤੰਗ 10 ਰੁਪਏ ਤੋਂ ਲੈ ਕੇ 30 ਰੁਪਏ ਤੱਕ ਵਿਕ ਰਹੀਹੈ। ਇਸ ਤੋਂ ਇਲਾਵਾ ਕਈ ਸਿਆਸੀ ਪਾਰਟੀਆਂ ਨਾਲ ਸੰਬੰਧਤ ਪਾਰਟੀਆਂ ਵਾਲੀ ਤਸਵੀਰ ਦੀਆਂ ਪਤੰਗਾਂ ਨੂੰ ਦੁਕਾਨਦਾਰ ਸਸਤੇ 'ਚ ਵੇਚ ਰਹੇ ਹਨ। ਆਸਮਾਨ 'ਤੇ ਰੰਗ-ਬਿਰੰਗੀਆਂ ਪਤੰਗਾਂ ਨੇ ਆਪਣੇ ਰੰਗ ਬਿਖੇਰ ਰੱਖੇ ਹਨ।

ਮੋਦੀ-ਟਰੰਪ ਦੀ ਜੋੜੀ ਵਾਲੀ ਪਤੰਗ ਦੀ ਵਧ ਮੰਗ
ਰਾਜਰੂਪੁਰ ਦੇ ਝਲਵਾ ਵਾਸੀ ਹਾਸਿਬ ਅਹਿਮਦ ਨੇ ਦੱਸਿਆ ਕਿ ਮੋਦੀ-ਟਰੰਪ ਦੀ ਜੋੜੀ ਵਾਲੀ ਪਤੰਗ ਦੀ ਲੋਕਾਂ 'ਚ ਵਧ ਮੰਗ ਹੈ। ਇਸ ਜੋੜੀ ਵਾਲੀ ਪਤੰਗ ਦੁਕਾਨ 'ਚ ਆਉਂਦੇ ਹੀ ਵਿਕ ਜਾਂਦੀ ਹੈ। ਲੋਕਾਂ 'ਚ ਇਸ ਦੀ ਵਧ ਮੰਗ ਕਿਉਂ ਹੈ, ਉਨ੍ਹਾਂ ਨੂੰ ਖੁਦ ਵੀ ਨਹੀਂ ਪਤਾ। ਕੀਮਤ ਅਤੇ ਮੰਗ ਵਧ ਹੋਣ ਦੇ ਬਾਵਜੂਦ ਤੁਰੰਤ ਵਿਕਰੀ ਹੋ ਜਾਂਦੀ ਹੈ। ਹਾਸਿਬ ਨੇ ਕਿਹਾ ਕਿ ਸ਼੍ਰੀ ਮੋਦੀ ਦੇ ਇਕੱਲੇ ਫੋਟੋ ਵਾਲੀ ਵੀ ਪਤੰਗ ਦੀ ਮੰਗ ਬਣੀ ਹੋਈ ਹੈ। ਨੌਜਵਾਨਾਂ 'ਚ ਮੋਦੀ ਇਮੇਜ ਵਾਲੀ ਪਤੰਗ ਦੀ ਵਧ ਮੰਗ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੀ ਮੋਦੀ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਮੋਦੀ ਅਕਸ ਵਾਲੀ ਪਤੰਗ 'ਤੇ ਲਿਖਿਆ ਹੈ,''ਕਸ਼ਮੀਰ ਕ੍ਰਾਂਤੀ, ਮੋਦੀ ਹੈ ਤਾਂ ਮੁਮਕਿਨ ਹੈ', ਜੋ ਬੋਲਿਆ ਕਰ ਦਿਖਾਇਆ।''


DIsha

Content Editor

Related News