ਸੈਨਾ ਦੀ ਕੋਰਟ ਆਫ ਜਾਂਚ ''ਚ ਮੇਜਰ ਗੋਗੋਈ ਦੋਸ਼ੀ ਕਰਾਰ

08/27/2018 2:50:19 PM

ਸ਼੍ਰੀਨਗਰ— ਮੇਜਰ ਲਿਤੁਲ ਗੋਗੋਈ ਦੀ ਵਰਦੀ ਉੱਤਰ ਸਕਦੀ ਹੈ। ਸੈਨਾ ਦੀ ਕੋਰਟ ਆਫ ਇਨਕੁਆਰੀ 'ਚ ਉਨ੍ਹਾਂ ਨੂੰ ਸ਼੍ਰੀਨਗਰ ਦੇ ਹੋਟਲ ਵਾਲੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ। ਸੈਨਾ ਨੇ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦਾ ਹੁਕਮ ਜਾਰੀ ਕਰ ਦਿੱਤੇ ਹਨ। ਮਿਲਟਰੀ ਸੂਤਰਾਂ ਮੁਤਾਬਕ ਮੇਜਰ ਗੋਗੋਈ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 

ਜ਼ਿਕਰਯੋਗ ਹੈ ਕਿ ਮੇਜਰ ਗੋਗੋਈ ਨੂੰ ਸ਼੍ਰੀਨਗਰ ਦੇ ਇਕ ਹੋਟਲ 'ਚ ਇਕ ਲੜਕੀ ਨਾਲ ਪਾਇਆ ਗਿਆ ਸੀ। ਲੜਕੀ ਨੇ ਕਿਹਾ ਸੀ ਕਿ ਉਹ ਹੋਟਲ 'ਚ ਆਪਣੀ ਮਰਜ਼ੀ ਨਾਲ ਗਈ ਸੀ ਅਤੇ ਮੇਜਰ ਉਸ ਦੇ ਦੋਸਤ ਹਨ 'ਤੇ ਸੈਨਾ ਨੇ ਇਸ ਮਾਮਲੇ ਨੂੰ ਆਰਮੀ ਰੂਲਸ ਖਿਲਾਫ ਪਾਇਆ ਹੈ। ਮੇਜਰ ਗੋਗੋਈ ਉਸ ਸਮੇਂ ਚਰਚਾ 'ਚ ਆਏ ਸਨ, ਜਦੋਂ ਸ਼੍ਰੀਨਗਰ 'ਚ ਸੰਸਦੀ ਚੋਣਾਂ ਦੌਰਾਨ ਪਥਰਾਅ ਨੂੰ ਰੋਕਣ ਲਈ ਇਕ ਪਥਰਾਅ ਨੂੰ ਸੈਨਾ ਦੀ ਜੀਪ ਦੇ ਅੱਗੇ ਬੰਨ੍ਹ ਦਿੱਤਾ ਸੀ। ਇਸ ਕੰਮ ਨੂੰ ਲੈ ਕੇ ਉਨ੍ਹਾਂ ਨੂੰ ਮਿਲਟਰੀ ਮੁਖੀ ਤੋਂ ਪੁਰਸਕਾਰ ਮਿਲਿਆ ਸੀ, ਜਦਕਿ ਕਸ਼ਮੀਰ ਦੇ ਲੋਕਾਂ ਨੇ ਇਸ ਨੂੰ ਮਨੁੱਖੀ ਅਧਿਕਾਰ ਉਲੰਘਣ ਕਰਾਰ ਦਿੱਤਾ ਸੀ।


Related News