ਮੁੰਬਈ ਦੇ ਹੋਟਲ ''ਚ ਲੱਗੀ ਅੱਗ , ਉੱਥੇ ਰੁਕੇ 24 ਡਾਕਟਰ ਬਚਾਏ

Thursday, May 28, 2020 - 08:44 PM (IST)

ਮੁੰਬਈ ਦੇ ਹੋਟਲ ''ਚ ਲੱਗੀ ਅੱਗ , ਉੱਥੇ ਰੁਕੇ 24 ਡਾਕਟਰ ਬਚਾਏ

ਮੁੰਬਈ (ਭਾਸ਼ਾ) : ਦੱਖਣੀ ਮੁੰਬਈ ਦੇ ਮੈਟਰੋ ਸਿਨੇਮਾ ਦੇ ਨੇੜੇ ਇਕ ਪੰਜ ਮੰਜ਼ਿਲਾ ਹੋਟਲ 'ਹੋਟਲ ਫਾਰਚੂਨ' 'ਚ ਭਿਆਨਕ ਅੱਗ ਲੱਗ ਗਈ। ਉਸ 'ਚ ਰਹਿ ਰਹੇ 24 ਡਾਕਟਰਾਂ ਅਤੇ 3 ਹੋਰ ਲੋਕਾਂ ਨੂੰ ਬਚਾਇਆ ਲਿਆ ਗਿਆ। ਬੀ.ਐੱਮ.ਸੀ. ਨੇ ਇਥੇ ਕੋਵਿਡ-19 ਕਾਰਣ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਦੇ ਕਰਮਚਾਰੀਆਂ ਦੇ ਰਹਿਣ ਦੀ ਅਸਥਾਈ ਵਿਵਸਥਾ ਕੀਤੀ ਹੈ।

ਇਸ ਹੋਟਲ 'ਚ ਵੀ ਅਜਿਹੀ ਹੀ ਵਿਵਸਥਾ ਕੀਤੀ ਗਈ ਸੀ। ਫਾਇਰ ਬ੍ਰਿਗੇਡ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਅੱਗ ਲੱਗ ਗਈ ਅਤੇ ਲਗਭਗ 3 ਘੰਟੇ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਅੱਗ ਹੋਟਲ ਦੀ ਪਹਿਲੀ ਮੰਜ਼ਿਲ ਤੋਂ ਤੀਸਰੀ ਮੰਜ਼ਿਲ ਤਕ ਫੈਲ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਆਈਆਂ।


author

Karan Kumar

Content Editor

Related News